ਕਰਜ਼ਾ ਮੁਆਫ਼ੀ ਨਾਲ ਦਲਿਤਾਂ ਨੂੰ ਰਾਹਤ ਮਿਲੀ: ਨੀਨਾ ਮਿੱਤਲ
ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਭਾਈਚਾਰੇ ਦੇ 67.84 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਨਾਲ ਲਗਪਗ 4,800 ਪਰਿਵਾਰਾਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਪਰਾਲਾ ਦਲਿਤ ਭਾਈਚਾਰੇ ਨੂੰ ਸਮਾਜ ਵਿੱਚ ਸਨਮਾਨ ਜਨਕ ਜੀਵਨ ਜਿਊਣ ਦੇ ਯੋਗ ਬਣਾਉਣ ਅਤੇ ਵਿੱਤੀ ਖ਼ੁਸ਼ਹਾਲੀ ਵੱਲ ਲਿਜਾਣ ਵਿੱਚ ਮਦਦਗਾਰ ਸਾਬਤ ਹੋਵੇਗਾ। ਵਿਧਾਇਕਾ ਨੀਨਾ ਮਿੱਤਲ ਅੱਜ ਇੱਥੋਂ ਦੀ ਪ੍ਰਤਾਪ ਕਲੋਨੀ ਵਿੱਚ ਸਮਾਗਮ ਦੌਰਾਨ ਦਲਿਤ ਭਾਈਚਾਰੇ ਦੇ ਆਗੂ ਜਤਿਨ ਬਾਂਗਾ ਤੇ ਉਸ ਦੇ ਸਾਥੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਜਾਣਕਾਰੀ ਅਨੁਸਾਰ ਜਤਿਨ ਬਾਂਗਾ ਤੇ ਉਸ ਦੇ ਸਾਥੀ ਤਰਸੇਮ ਲਾਲ, ਰੋਹਿਤ ਕੁਮਾਰ ਜੈਕੀ, ਸੂਜਲ, ਆਸ਼ੂ, ਪੂਰਵ, ਚੀਨੂ, ਅਰਮਾਨ, ਹਿਮਾਂਸ਼ੂ ਬਜਾਜ, ਸੰਦੀਪ ਅਟਵਾਲ, ਨਿਤੇਸ਼ ਕੁਮਾਰ, ਕਰਨ ਢੀਂਗਰਾ, ਵਿਸ਼ਾਲ ਸਹੋਤਾ, ਪ੍ਰੇਮ ਅਟਵਾਲ, ਗੋਬਿੰਦਾ, ਕਾਲਾ ਰਾਮ, ਲੱਕੀ, ਸੰਨ੍ਹੀ ਕੁੰਦਰਾ, ਵਿੱਕੀ ਮੱਕੜ, ਮਨੀਸ਼ ਬੱਬਰ, ਅੰਕਿਤ, ਨਿਤਿਨ, ਮਿੱਠੂ ਕੁਮਾਰ, ਪ੍ਰਦੀਪ ਸਿੰਘ, ਪ੍ਰਿੰਸ ਗਰੋਵਰ, ਅਮਨ ਝੋਲੀ ਤੇ ਪਾਰਥ ਬੱਤਰਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਪਾਰਟੀ ਵਿੱਚ ਸ਼ਾਮਲ ਹੋਣ ’ਤੇ ਵਿਧਾਇਕਾ ਨੀਨਾ ਮਿੱਤਲ ਨੇ ਪਾਰਟੀ ਚਿੰਨ੍ਹ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਜਤਿਨ ਬਾਂਗਾ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਿਧਾਇਕਾ ਨੀਨਾ ਮਿੱਤਲ ਦੀ ਅਗਵਾਈ ਹੇਠ ਬੂਥ ਪੱਧਰ ਤੱਕ ਪਾਰਟੀ ਦੀ ਮਜ਼ਬੂਤੀ ਲਈ ਲੋਕਾਂ ਨੂੰ ਜਾਗਰੂਕ ਕਰਨ ਅਤੇ ਲਾਮਬੰਦ ਕਰਨ ਵਿੱਚ ਕੋਈ ਕਮੀ ਨਹੀਂ ਛੱਡੇਗੀ। ਇਸ ਮੌਕੇ ਰਿਤੇਸ਼ ਬਾਂਸਲ, ਰਾਜੇਸ਼ ਬਾਵਾ ਸਮੇਤ ਵੱਡੀ ਗਿਣਤੀ ਵਿੱਚ ਪ੍ਰਤਾਪ ਕਲੋਨੀ ਵਾਸੀ ਮੌਜੂਦ ਸਨ।