ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਪਿੰਡ ਗੁਥਮੜਾ ਨੇੜੇ ਕਈ ਜਣਿਆਂ ਨੇ ਇਕ ਵਿਅਕਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਪਿੰਡ ਬਹਿਰੂ ਦੇ ਸੋਹਲ ਪ੍ਰੀਤ ਸਿੰਘ ਪੁੱਤਰ ਗਗਨਦੀਪ ਸਿੰਘ ਨੇ ਥਾਣਾ ਜੁਲਕਾਂ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ...
Advertisement
ਪਿੰਡ ਗੁਥਮੜਾ ਨੇੜੇ ਕਈ ਜਣਿਆਂ ਨੇ ਇਕ ਵਿਅਕਤੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਪਿੰਡ ਬਹਿਰੂ ਦੇ ਸੋਹਲ ਪ੍ਰੀਤ ਸਿੰਘ ਪੁੱਤਰ ਗਗਨਦੀਪ ਸਿੰਘ ਨੇ ਥਾਣਾ ਜੁਲਕਾਂ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਦੁਪਹਿਰ ਦੇ ਸਮੇਂ ਜਦੋਂ ਉਹ ਪਿੰਡ ਗੁਥਮੜਾ ਨੇੜੇ ਜਾ ਰਿਹਾ ਸੀ ਤਾਂ ਦਰਜਨ ਦੇ ਕਰੀਬ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਉਸ ਦੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਪੁਲੀਸ ਨੇ ਮਨਪ੍ਰੀਤ ਸਿੰਘ, ਨਵਜੋਤ ਸਿੰਘ ਵਾਸੀਆਨ ਪਿੰਡ ਸੈਦੋਵਾਲ ਜ਼ਿਲ੍ਹਾ ਕੈਥਲ, ਅਮਨਜੋਤ ਸਿੰਘ ਵਾਸੀ ਪਿੰਡ, ਸਹਿਜਪ੍ਰੀਤ ਸਿੰਘ ਵਾਸੀ ਸਵਾਈ ਸਿੰਘ ਵਾਲਾ, ਪੁਨੀਤ ਵਾਸੀ ਪਿੰਡ ਬਹਿਰੂ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement
×