ਦੁਕਾਨਦਾਰ ’ਤੇ ਹਮਲਾ
ਪੰਚਾਇਤੀ ਚੋਣਾਂ ਦੀ ਰਜਿੰਸ਼ ਕਾਰਨ ਚਾਰ ਜਣਿਆਂ ਨੇ ਦੁਕਾਨਦਾਰ ਰਾਜੀਵ ਕੁਮਾਰ ’ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਰਾਜੀਵ ਕੁਮਾਰ ਵਾਸੀ ਡੇਰਾ ਓਡ ਅਰਨੌ ਨੇ ਦੱਸਿਆ ਕਿ ਜਦੋਂ ਉਹ ਪੈਦਲ ਆਪਣੀ ਦੁਕਾਨ ’ਤੇ ਜਾ ਰਿਹਾ ਸੀ ਤਾਂ ਪਹਿਲਾਂ...
Advertisement
ਪੰਚਾਇਤੀ ਚੋਣਾਂ ਦੀ ਰਜਿੰਸ਼ ਕਾਰਨ ਚਾਰ ਜਣਿਆਂ ਨੇ ਦੁਕਾਨਦਾਰ ਰਾਜੀਵ ਕੁਮਾਰ ’ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਰਾਜੀਵ ਕੁਮਾਰ ਵਾਸੀ ਡੇਰਾ ਓਡ ਅਰਨੌ ਨੇ ਦੱਸਿਆ ਕਿ ਜਦੋਂ ਉਹ ਪੈਦਲ ਆਪਣੀ ਦੁਕਾਨ ’ਤੇ ਜਾ ਰਿਹਾ ਸੀ ਤਾਂ ਪਹਿਲਾਂ ਤੋਂ ਰਸਤੇ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਖੜ੍ਹੇ ਰਮੇਸ਼ ਕੁਮਾਰ, ਰਾਜੇਸ਼ ਕੁਮਾਰ, ਮੇਘ ਰਾਜ, ਨਵੀਨ ਕੁਮਾਰ ਨੇ ਉਸ ’ਤੇ ਹਮਲਾ ਕਰ ਦਿੱਤਾ। ਉਸ ਨੇ ਦੱਸਿਆ ਕਿ ਚਾਰੋਂ ਜਣਿਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਕੁੱਟਮਾਰ ਕਰਕੇ ਫਰਾਰ ਹੋ ਗਏ। ਉਪਰੰਤ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਕਰਵਾਇਆ। ਪੁਲੀਸ ਚੌਕੀ ਗੁਲਜਾਰਪੁਰ ਠਰੂਆ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਰਾਜੀਵ ਕੁਮਾਰ ਦੇ ਬਿਆਨਾਂ ’ਤੇ ਰਮੇਸ਼ ਕੁਮਾਰ, ਰਾਜੇਸ਼ ਕੁਮਾਰ, ਮੇਘ ਰਾਜ ਤੇ ਨਵੀਨ ਕੁਮਾਰ ਵਾਸੀਆਨ ਡੇਰਾ ਓਡ ਅਰਨੌ ਖਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
×