ਅਥਲੈਟਿਕਸ: ਗੁਰੂ ਗੋਬਿੰਦ ਸਿੰਘ ਸਕੂਲ ਦੇ ਖਿਡਾਰੀ ਛਾਏ
ਗੁਰੂ ਗੋਬਿੰਦ ਸਿੰਘ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੂਧਨਸਾਧਾਂ ਦੇ ਖਿਡਾਰੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਜੱਟਾਂ ’ਚ ਹੋਈ ਜ਼ੋਨ ਐਥਲੈਟਿਕ ਮੀਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਵਿਦਿਆਰਥੀ ਹਰਜੋਤ ਸਿੰਘ ਨੇ ਸ਼ਾਟਪੁੱਟ ਵਿੱਚ ਗੋਲਡ ਮੈਡਲ, ਰਵਨੀਤ ਸਿੰਘ ਨੇ 200...
ਗੁਰੂ ਗੋਬਿੰਦ ਸਿੰਘ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੂਧਨਸਾਧਾਂ ਦੇ ਖਿਡਾਰੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਜੱਟਾਂ ’ਚ ਹੋਈ ਜ਼ੋਨ ਐਥਲੈਟਿਕ ਮੀਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਵਿਦਿਆਰਥੀ ਹਰਜੋਤ ਸਿੰਘ ਨੇ ਸ਼ਾਟਪੁੱਟ ਵਿੱਚ ਗੋਲਡ ਮੈਡਲ, ਰਵਨੀਤ ਸਿੰਘ ਨੇ 200 ਮੀਟਰ ਦੌੜ ਵਿੱਚ ਗੋਲਡ ਮੈਡਲ ਤੇ 100 ਮੀਟਰ ਵਿੱਚ ਸਿਲਵਰ ਮੈਡਲ, ਵਿਦਿਆਰਥੀ ਤਸਵੀਨ ਨੇ 200 ਮੀਟਰ ਦੌੜ ਵਿੱਚ ਕਾਂਸੀ, ਪਲਕਪ੍ਰੀਤ ਕੌਰ ਨੇ 600 ਮੀਟਰ ਦੌੜ ਵਿੱਚ ਸਿਲਵਰ ਤੇ ਸ਼ਾਟਪੁੱਟ ਵਿੱਚ ਸਿਲਵਰ ਮੈਡਲ, ਨਵਰੀਤ ਕੌਰ ਨੇ 400 ਮੀਟਰ ਦੌੜ ਵਿੱਚ ਕਾਂਸੀ ਮੈਡਲ, ਸ਼ਗੁਨਪ੍ਰੀਤ ਕੌਰ ਨੇ ਸ਼ਾਟਪੁੱਟ ਵਿੱਚ ਕਾਂਸੀ, ਕਰਨਵੀਰ ਸਿੰਘ ਨੇ ਸ਼ਾਟਪੁੱਟ ਵਿੱਚ ਕਾਂਸ਼ੀ ਤੇ ਦਵਿੰਦਰ ਸਿੰਘ ਨੇ ਡਿਸਕਸ ਥਰੋਅ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਸਕੂਲ ਦਾ ਨਾਮ ਚਮਕਾਇਆ। ਪ੍ਰਿੰਸੀਪਲ ਮਨਦੀਪ ਕੌਰ ਨੇ ਸਕੂਲ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਤੇ ਵਧਾਈ ਦਿੱਤੀ। ਇਸ ਮੌਕੇ ਬਾਬਾ ਰਤਨ ਸਿੰਘ ਭੂਰੀ ਵਾਲੇ ਤੇ ਗੁਰਦੁਆਰਾ ਬਾਉਲੀ ਸਾਹਿਬ ਦੇ ਮੁੱਖ ਸੇਵਾਦਾਰ ਸੁਖਦੇਵ ਸਿੰਘ ਨੇ ਵੀ ਖਿਡਾਰੀਆਂ ਦੀ ਹੌਸਲਾ-ਅਫਜ਼ਾਈ ਕੀਤੀ।