ਅਕਾਲੀ ਦਲ ਵੱਲੋਂ ਬੰਨ੍ਹ ਮਜ਼ਬੂਤ ਕਰਨ ਲਈ 600 ਲਿਟਰ ਡੀਜ਼ਲ ਦੀ ਸੇਵਾ
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪਟਿਆਲਾ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਉ ਤੇ ਹਲਕਾ ਇੰਚਾਰਜ ਬਾਬੂ ਕਬੀਰਦਾਸ ਨੇ ਬੰਨ੍ਹਾਂ ਦੀ ਮਜ਼ਬੂਤੀ ਵਿੱਚ ਜੁਟੇ ਪਿੱਡ ਕਰਤਾਰਪੁਰ ਦੇ ਕਿਸਾਨਾਂ ਨੂੰ 800 ਲਿਟਰ ਤੇਲ, 35 ਹਜ਼ਾਰ ਰੁਪਏ, ਗਰੀਬ ਪਰਿਵਾਰਾਂ ਨੂੰ 15 ਤਿਰਪਾਲਾਂ ਅਤੇ...
Advertisement
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਦਿਹਾਤੀ ਪਟਿਆਲਾ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਉ ਤੇ ਹਲਕਾ ਇੰਚਾਰਜ ਬਾਬੂ ਕਬੀਰਦਾਸ ਨੇ ਬੰਨ੍ਹਾਂ ਦੀ ਮਜ਼ਬੂਤੀ ਵਿੱਚ ਜੁਟੇ ਪਿੱਡ ਕਰਤਾਰਪੁਰ ਦੇ ਕਿਸਾਨਾਂ ਨੂੰ 800 ਲਿਟਰ ਤੇਲ, 35 ਹਜ਼ਾਰ ਰੁਪਏ, ਗਰੀਬ ਪਰਿਵਾਰਾਂ ਨੂੰ 15 ਤਿਰਪਾਲਾਂ ਅਤੇ ਪਿੰਡ ਹਰਚੰਦਪੁਰਾ ਦੇ ਕਿਸਾਨਾਂ ਨੂੰ 50 ਹਜ਼ਾਰ ਰੁਪਏ ਅਤੇ 600 ਲਿਟਰ ਡੀਜ਼ਲ ਦਿੱਤਾ। ਉਨ੍ਹਾਂ ਕਿਹਾ ਹੈ ਕਿ ਕਿਸਾਨ ਫ਼ਸਲਾਂ ਬਚਾਉਣ ਲਈ ਬੰਨ੍ਹ ਮਜ਼ਬੂਤੀ ਲਈ ਟਰੈਕਟਰ ਟਰਾਲੀਆਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਈ ਰਾਸ਼ੀ ਡੀਜ਼ਲ ਦਿੱਤਾ ਗਿਆ ਹੈ। ਇਸ ਮੌਕੇ ਤੇਜਵੀਰ ਸਿੰਘ ਖਾਂਗ, ਬਚਿੱਤਰ ਸਿੰਘ ਵੜੈਚ, ਅਜੈਬ ਸਿੰਘ ਮੱਲ੍ਹੀ, ਸਤਨਾਮ ਸਿੰਘ ਵੜੈਚ, ਲਖਵਿੰਦਰ ਸਿੰਘ ਤੇ ਅਮਰੀਕ ਸਿੰਘ ਕਰਤਾਰਪੁਰ ਆਦਿ ਮੌਜੂਦ ਸਨ।
Advertisement
Advertisement
×