ਅਬੋਹਰ ਐਨਕਾਊਂਟਰ: ਪਟਿਆਲਾ ਜ਼ਿਲ੍ਹੇ ਦੇ ਸਨ ਦੋਵੇਂ ਮੁਲਜ਼ਮ
ਨਿੱਜੀ ਪੱਤਰ ਪ੍ਰੇਰਕ ਰਾਜਪੁਰਾ, 8 ਜੁਲਾਈ ਅਬੋਹਰ ਪੁਲੀਸ ਨਾਲ ਮੁਕਾਬਲੇ ’ਚ ਮਾਰੇ ਗਏ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਮੁਲਜ਼ਮ ਜਸਪ੍ਰੀਤ ਦੇ ਘਰਾਂ ਦੀ ਵਿੱਤੀ ਹਾਲਤ ਮਾੜੀ ਹੈ। ਜਾਣਕਾਰੀ ਅਨੁਸਾਰ ਅਨੁਸੂਚਿਤ ਜਾਤੀ ਨਾਲ ਸਬੰਧਤ ਪਿੰਡ ਮਰਦਾਂਪੁਰ ਦੇ ਵਸਨੀਕ ਜਸਪ੍ਰੀਤ ਸਿੰਘ (32) ਪੁੱਤਰ...
Advertisement
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 8 ਜੁਲਾਈ
Advertisement
ਅਬੋਹਰ ਪੁਲੀਸ ਨਾਲ ਮੁਕਾਬਲੇ ’ਚ ਮਾਰੇ ਗਏ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਮੁਲਜ਼ਮ ਜਸਪ੍ਰੀਤ ਦੇ ਘਰਾਂ ਦੀ ਵਿੱਤੀ ਹਾਲਤ ਮਾੜੀ ਹੈ। ਜਾਣਕਾਰੀ ਅਨੁਸਾਰ ਅਨੁਸੂਚਿਤ ਜਾਤੀ ਨਾਲ ਸਬੰਧਤ ਪਿੰਡ ਮਰਦਾਂਪੁਰ ਦੇ ਵਸਨੀਕ ਜਸਪ੍ਰੀਤ ਸਿੰਘ (32) ਪੁੱਤਰ ਹਰਜੀਤ ਸਿੰਘ ਦੇ ਪਿਤਾ ਪੱਥਰ ਲਗਾਉਣ ਦਾ ਕੰਮ ਕਰਦੇ ਹਨ। ਘਰ ਵਿਚ ਮਾਂ ਤੋਂ ਇਲਾਵਾ ਇਕ ਛੋਟੀ ਭੈਣ ਹੈ। ਘਰ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ। ਪੁਲੀਸ ਸੂਤਰਾਂ ਅਨੁਸਾਰ ਜਸਪ੍ਰੀਤ ਉਪਰ ਪਹਿਲਾਂ ਵੀ ਐਕਸਾਈਜ਼ ਐਕਟ ਦਾ ਇਕ ਮੁਕੱਦਮਾ ਦਰਜ ਹੈ ਅਤੇ ਉਹ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ। ਜਦੋਂ ਕਿ ਦੂਜੇ ਮੁਲਜ਼ਮ ਰਾਮ ਰਤਨ ਪੁੱਤਰ ਰਮੇਸ਼ ਕੁਮਾਰ ਪਟਿਆਲਾ ਦੇ ਪਿੰਡ ਚਪੜ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਐਨਕਾਊਂਟਰ ਮਗਰੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਡੀਆਈਜੀ ਹਰਮਨਬੀਰ ਸਿੰਘ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਕੱਪੜਾ ਵਪਾਰੀ ਦੇ ਕਾਤਲਾਂ ਨੂੰ ਭਜਾਉਣ ਵਿਚ ਮਦਦਗਾਰ ਸਨ।
Advertisement
×