ਇੱਥੋਂ ਨੇੜਲੇ ਪਿੰਡ ਦੇਧਨਾ ਦੇ ਵਸਨੀਕ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਇੱਕ ਵਿਅਕਤੀ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ ਜਿਸ ਦੀ ਲਾਸ਼ ਅੱਜ ਖਨੌਰੀ ਹੈੱਡ ਤੋਂ ਮਿਲੀ। ਜਾਣਕਾਰੀ ਮੁਤਾਬਕ ਪਿੰਡ ਦੇਧਨਾ ਵਾਸੀ ਸ਼ਮਸ਼ੇਰ ਦਾਸ ਪੁੱਤਰ ਸਵਰਗੀ ਭਜਨ ਦਾਸ (45) ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਨੇ 4 ਅਗਸਤ ਨੂੰ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ ਸੀ, ਜਿਸ ਦੀ ਲਾਸ਼ ਅੱਜ ਖਨੌਰੀ ਹੈੱਡ ਤੋਂ ਮਿਲੀ ਹੈ । ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।