ਕੈਂਪ ’ਚ 65 ਯੂਨਿਟ ਖ਼ੂਨ ਇਕੱਤਰ
ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਪਿੰਡ ਖਰਾਜਪੁਰ ਵਿੱਚ ਖ਼ੂਨਦਾਨ ਕੈਂਪ ਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੀ ਟੀਮ ਨੇ ਸਵੈਇੱਛਕ ਖ਼ੂਨਦਾਨੀਆਂ ਦਾ 65 ਯੂਨਿਟ ਖ਼ੂਨ ਇਕੱਤਰ ਕੀਤਾ। ਇਸ ਮੌਕੇ ਬਲੱਡ ਹੈਲਪ ਲਾਈਨ ਫਾਊਂਡੇਸ਼ਨ...
Advertisement
ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਪਿੰਡ ਖਰਾਜਪੁਰ ਵਿੱਚ ਖ਼ੂਨਦਾਨ ਕੈਂਪ ਤੇ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੀ ਟੀਮ ਨੇ ਸਵੈਇੱਛਕ ਖ਼ੂਨਦਾਨੀਆਂ ਦਾ 65 ਯੂਨਿਟ ਖ਼ੂਨ ਇਕੱਤਰ ਕੀਤਾ। ਇਸ ਮੌਕੇ ਬਲੱਡ ਹੈਲਪ ਲਾਈਨ ਫਾਊਂਡੇਸ਼ਨ ਰਾਜਪੁਰਾ ਦੇ ਸੰਸਥਾਪਕ, ਪ੍ਰਧਾਨ ਸਮਾਜ ਸੇਵਕ ਸੁਰੇਸ਼ ਅਣਖੀ ਪੜਾਓ ਤੇ ਟੀਮ ਮੈਂਬਰਾਂ ਨੂੰ ਪ੍ਰਬੰਧਕਾਂ ਵੱਲੋਂ ਯਾਦਗਾਰੀ ਚਿੰਨ੍ਹ ਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁਫ਼ਤ ਮੈਡੀਕਲ ਕੈਂਪ ਵਿੱਚ ਗਿਆਨ ਸਾਗਰ ਮੈਡੀਕਲ ਕਾਲਜ ਤੇ ਹਸਪਤਾਲ ਬਨੂੜ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਵੰਡੀਆਂ ਗਈਆਂ।
Advertisement
Advertisement
×