ਦਸ ਪਿੰਡਾਂ ਦੇ 20 ਉਮੀਦਵਾਰਾਂ ਨੇ ਨਾਮਜ਼ਾਦਗੀਆਂ ਭਰੀਆਂ
ਬਲਾਕ ਸਮਾਣਾ ਦੇ 12 ਪਿੰਡਾਂ ਦੇ 16 ਪੰਚਾਂ ਦੀਆਂ 27 ਜੁਲਾਈ ਨੂੰ ਹੋ ਰਹੀਆਂ ਚੋਣਾਂ ਦੇ ਨਾਮਜ਼ਾਦਗੀ ਕਾਗਜ਼ ਦਾਖ਼ਲ ਕਰਨ ਦੇ ਆਖ਼ਰੀ ਦਿਨ 10 ਪਿੰਡਾਂ ਦੇ 20 ਉਮੀਦਵਾਰਾਂ ਨੇ 14 ਪੰਚਾਂ ਲਈ ਆਪਣੇ ਨਾਮਜ਼ਾਦਗੀ ਕਾਗਜ਼ ਦਾਖ਼ਲ ਕੀਤੇ। ਇਸ ਮੌਕੇ ਰਿਟਰਨਿੰਗ...
Advertisement
ਬਲਾਕ ਸਮਾਣਾ ਦੇ 12 ਪਿੰਡਾਂ ਦੇ 16 ਪੰਚਾਂ ਦੀਆਂ 27 ਜੁਲਾਈ ਨੂੰ ਹੋ ਰਹੀਆਂ ਚੋਣਾਂ ਦੇ ਨਾਮਜ਼ਾਦਗੀ ਕਾਗਜ਼ ਦਾਖ਼ਲ ਕਰਨ ਦੇ ਆਖ਼ਰੀ ਦਿਨ 10 ਪਿੰਡਾਂ ਦੇ 20 ਉਮੀਦਵਾਰਾਂ ਨੇ 14 ਪੰਚਾਂ ਲਈ ਆਪਣੇ ਨਾਮਜ਼ਾਦਗੀ ਕਾਗਜ਼ ਦਾਖ਼ਲ ਕੀਤੇ।
ਇਸ ਮੌਕੇ ਰਿਟਰਨਿੰਗ ਅਫ਼ਸਰ ਕੁਮਾਰ ਧਵਨ ਨੇ ਦੱਸਿਆ ਕਿ ਨਾਮਜ਼ਾਦਗੀ ਦਾਖ਼ਲ ਕਰਨ ਦੇ ਆਖ਼ਰੀ ਦਿਨ ਦਸ ਪਿੰਡਾਂ ਵਿੱਚ ਪੰਚਾਂ ਦੀ ਚੋਣ ਲਈ 20 ਉਮੀਦਵਾਰਾਂ ਨੇ ਆਪਣੇ ਨਾਮਜ਼ਾਦਗੀ ਕਾਗਜ਼ ਦਾਖ਼ਲ ਕੀਤੇ ਹਨ। ਉਨ੍ਹਾਂ ਦੱਸਿਆ ਕਿ 12 ਪਿੰਡਾਂ ਵਿੱਚੋਂ ਦੋ ਪਿੰਡ ਘਿਓਰਾ ਅਤੇ ਪਿੰਡ ਬਿਸ਼ਨਪੁਰਾ ਤੋਂ ਕਿਸੇ ਵੀ ਉਮੀਦਵਾਰ ਨੇ ਆਪਣੇ ਨਾਮਜ਼ਾਦਗੀ ਕਾਗਜ਼ ਦਾਖ਼ਲ ਨਹੀਂ ਕੀਤੇ। ਇਸ ਕਾਰਨ ਹੁਣ ਬਲਾਕ ਸਮਾਣਾ ਦੇ 10 ਪਿੰਡਾਂ ਦੇ 14 ਪੰਚਾਂ ਲਈ ਹੀ 27 ਜੁਲਾਈ ਨੂੰ ਵੋਟਾਂ ਪੈਣਗੀਆਂ।
Advertisement
Advertisement