15 ਸਾਲਾ ਸਕੂਲ ਵਿਦਿਆਰਥੀ ਦੀ ਝੀਲ ’ਚ ਡੁੱਬਣ ਕਾਰਨ ਮੌਤ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਮੰਡੀ ਵਿੱਚ ਅੱਠਵੀਂ ਜਮਾਤ ’ਚ ਪੜਨ ਵਾਲੇ 15 ਸਾਲਾਂ ਬੱਚੇ ਦੀ ਪਿੰਡ ਸਰਸੀਣੀ ਵਿਖੇ ਗ੍ਰਾਮ ਪੰਚਾਇਤ ਵੱਲੋਂ ਬਣਾਈ ਗਈ ਝੀਲ ਵਿੱਚ ਭੇਦਭਰੀ ਹਾਲਾਤ ’ਚ ਡੁੱਬਣ ਕਾਰਨ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ...
Advertisement
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਮੰਡੀ ਵਿੱਚ ਅੱਠਵੀਂ ਜਮਾਤ ’ਚ ਪੜਨ ਵਾਲੇ 15 ਸਾਲਾਂ ਬੱਚੇ ਦੀ ਪਿੰਡ ਸਰਸੀਣੀ ਵਿਖੇ ਗ੍ਰਾਮ ਪੰਚਾਇਤ ਵੱਲੋਂ ਬਣਾਈ ਗਈ ਝੀਲ ਵਿੱਚ ਭੇਦਭਰੀ ਹਾਲਾਤ ’ਚ ਡੁੱਬਣ ਕਾਰਨ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਸਬ ਇੰਸਪੈਕਟਰ ਜਗਤਾਰ ਸਿੰਘ ਸੈਣੀ ਨੇ ਦੱਸਿਆ ਕਿ ਸਰਕਾਰੀ ਸਕੂਲ ਵਿੱਚ ਅੱਠਵੀਂ ਜਮਾਤ ’ਚ ਪੜਨ ਵਾਲੇ ਵਿਸ਼ਾਲ ਕੁਮਾਰ(15) ਪੁੱਤਰ ਸੁਰਿੰਦਰ ਪਾਲ ਦੀ ਲਾਸ਼ ਪਿੰਡ ਸਰਸੀਣੀ ਦੀ ਝੀਲ ਵਿੱਚੋਂ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ 21 ਜੁਲਾਈ ਦੀ ਸਵੇਰ ਘਰ ਤੋਂ ਸਕੂਲ ਗਿਆ ਸੀ ਅਤੇ ਵਾਪਸ ਨਹੀਂ ਆਇਆ ਅਤੇ 22 ਜੁਲਾਈ ਉਸ ਦੀ ਲਾਸ਼ ਸਰਸੀਣੀ ਦੀ ਝੀਲ ਵਿਚੋਂ ਮਿਲੀ। ਇਸ ਬਾਰੇ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਦਿੱਤੀ ਗਈ।
ਉਧਰ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੱਚਾ ਲਾਲੜੂ ਤੋਂ ਸਰਸੀਣੀ ਕਿਵੇਂ ਪੁੱਜਿਆ। ਪੁਲੀਸ ਨੇ ਮ੍ਰਿਤਕ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।
Advertisement
Advertisement
×