ਪਿੰਡ ਬਿੰਜਲ ਦੇ ਇੱਕ ਵਿਅਕਤੀ ਨਾਲ ਇਟਲੀ ਦਾ ਗਲਤ ਵੀਜ਼ਾ ਲਗਵਾ ਕੇ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਜੁਲਕਾਂ ਦੀ ਪੁਲੀਸ ਅਨੁਸਾਰ ਪਿੰਡ ਬਿੰਜਲ ਦੇ ਸੁਰੇਸ਼ ਕੁਮਾਰ ਪੁੱਤਰ ਗੁਰਦਿਆਲ ਸਿੰਘ ਨੇ ਪਿੰਡ ਝੂੰਗੀਆਂ ਦੇ ਭਾਗ ਸਿੰਘ ਅਤੇ ਕੁਲਵੰਤ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਉਸ ਦੇ ਭਰਾ ਨੂੰ ਇਟਲੀ ਭੇਜਣ ਦਾ ਝਾਂਸਾ ਦੇ ਉਸ ਕੋਲੋਂ 15 ਲੱਖ ਰੁਪਏ ਲੈ ਲਏ ਪਰ ਉਸ ਦਾ ਭਰਾ ਰੋਹਿਤ ਜਦੋਂ ਇਟਲੀ ਏਅਰਪੋਰਟ ਤੇ ਉਤਰਿਆ ਤਾਂ ਉਸ ਨੂੰ ਰੋਕ ਕੇ ਗਲਤ ਵੀਜ਼ਾ ਲੈਣ ਸਬੰਧੀ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਅਤੇ ਮੁਲਜ਼ਮਾਂ ਨੇ ਉਸ ਦੇ ਭਰਾ ਨੂੰ ਇਟਲੀ ਵਿੱਚ ਬੰਦੀ ਬਣਾ ਕੇ ਉਸ ਕੋਲੋਂ ਕੰਮ ਕਰਵਾਇਆ ਜਾ ਰਿਹਾ ਹੈ। ਥਾਣਾ ਜੁਲਕਾਂ ਦੀ ਪੁਲੀਸ ਨੇ ਉੱਚ ਅਧਿਕਾਰੀਆਂ ਦੀ ਜਾਂਚ ਪੜਤਾਲ ਉਪਰੰਤ ਦੋ ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।