ਅੱਗ ਕਾਰਨ ਤੂੜੀ ਦੇ 12 ਕੁੱਪ ਸੜੇ
ਪੱਤਰ ਪ੍ਰੇਰਕ ਦੇਵੀਗੜ੍ਹ, 7 ਜੁਲਾਈ ਪਿੰਡ ਜੋਧਪੁਰ ਵਿੱਚ ਕਿਸੇ ਵਿਅਕਤੀ ਨੇ ਕਿਸਾਨ ਬਲਜਿੰਦਰ ਸਿੰਘ ਦੇ ਤੂੜੀ ਦੇ 12 ਕੁੱਪਾਂ ਨੂੰ ਅੱਗ ਲਗਾ ਦਿੱਤੀ ਜਿਸ ਕਾਰਨ ਲਗਪਗ 12 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਬਲਜਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਜੋਗਾ ਸਿੰਘ...
Advertisement
ਪੱਤਰ ਪ੍ਰੇਰਕ
ਦੇਵੀਗੜ੍ਹ, 7 ਜੁਲਾਈ
Advertisement
ਪਿੰਡ ਜੋਧਪੁਰ ਵਿੱਚ ਕਿਸੇ ਵਿਅਕਤੀ ਨੇ ਕਿਸਾਨ ਬਲਜਿੰਦਰ ਸਿੰਘ ਦੇ ਤੂੜੀ ਦੇ 12 ਕੁੱਪਾਂ ਨੂੰ ਅੱਗ ਲਗਾ ਦਿੱਤੀ ਜਿਸ ਕਾਰਨ ਲਗਪਗ 12 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਬਲਜਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਜੋਗਾ ਸਿੰਘ ਅਤੇ ਸਰਪੰਚ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਤੂੜੀ ਨੂੰ ਬਹੁਤ ਸੰਭਾਲ ਕੇ ਰੱਖਦੇ ਸਨ ਤੇ ਇਸ ’ਤੇ ਉਨ੍ਹਾਂ ਦੀ ਸਾਲ ਭਰ ਦੀ ਆਮਦਨ ਨਿਰਭਰ ਸੀ। ਰਾਤ ਤਕਰੀਬਨ ਦੋ ਢਾਈ ਵਜੇ ਅੱਗ ਲੱਗਣ ਦੀ ਘਟਨਾ ਵਾਪਰੀ। ਇਸ ਦੌਰਾਨ ਨੌਜਵਾਨਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨਹੀਂ ਬੁਝ ਸਕੀ। ਇਸ ਮਗਰੋਂ ਫਾਇਰ ਬ੍ਰਿਗੇਡ ਦੀ ਗੱਡੀ ਵੀ ਮੰਗਵਾਈ ਗਈ ਜਿਸ ਕਰਕੇ ਅੱਗ ’ਤੇ ਥੋੜ੍ਹਾ ਕਾਬੂ ਪਿਆ। ਉਨ੍ਹਾਂ ਦੱਸਿਆ ਕਿ 150 ਏਕੜ ਦੀ ਤੂੜੀ ਬਣਾਈ ਗਈ ਸੀ ਜਿਸ ਦੀ ਕੀਮਤ ਤਕਰੀਬਨ 12-13 ਲੱਖ ਦੇ ਕਰੀਬ ਬਣਦੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਸੂਚਨਾ ਨਜ਼ਦੀਕੀ ਥਾਣੇ ਦੀ ਪੁਲੀਸ ਨੂੰ ਦੇ ਦਿੱਤੀ ਹੈ।
Advertisement
×