ਜ਼ੂਬਿਨ ਗਰਗ ਨੇ ਆਪਣੇ ਪੀ ਐਸ ਓਜ਼ ਨੂੰ ਕੁਝ ਪੈਸੇ ਦਿੱਤੇ ਸਨ: ਪਤਨੀ
Zubeen had given some money to his PSOs: Wife ਗਾਇਕ ਜ਼ੂਬਿਨ ਗਰਗ ਦੀ ਪਤਨੀ ਗਰਿਮਾ ਸੈਕੀਆ ਗਰਗ ਨੇ ਅੱਜ ਕਿਹਾ ਕਿ ਜ਼ੂਬਿਨ ਨੇ ਆਪਣੇ ਦੋ ਨਿੱਜੀ ਸੁਰੱਖਿਆ ਅਧਿਕਾਰੀਆਂ (ਪੀ ਐਸ ਓ) ਨੂੰ ਕੁਝ ਪੈਸੇ ਦਿੱਤੇ ਸਨ ਅਤੇ ਇਸ ਸਬੰਧੀ ਜਾਂਚ...
Zubeen had given some money to his PSOs: Wife ਗਾਇਕ ਜ਼ੂਬਿਨ ਗਰਗ ਦੀ ਪਤਨੀ ਗਰਿਮਾ ਸੈਕੀਆ ਗਰਗ ਨੇ ਅੱਜ ਕਿਹਾ ਕਿ ਜ਼ੂਬਿਨ ਨੇ ਆਪਣੇ ਦੋ ਨਿੱਜੀ ਸੁਰੱਖਿਆ ਅਧਿਕਾਰੀਆਂ (ਪੀ ਐਸ ਓ) ਨੂੰ ਕੁਝ ਪੈਸੇ ਦਿੱਤੇ ਸਨ ਅਤੇ ਇਸ ਸਬੰਧੀ ਜਾਂਚ ਚੱਲ ਰਹੀ ਹੈ। ਦੋ ਪੀਐਸਓ ਨੰਦੇਸ਼ਵਰ ਬੋਰਾ ਅਤੇ ਪ੍ਰਬੀਨ ਬੈਸ਼ਿਆ ਨੂੰ ਪੁਲੀਸ ਨੇ ਉਨ੍ਹਾਂ ਦੇ ਖਾਤਿਆਂ ਤੋਂ 1.1 ਕਰੋੜ ਰੁਪਏ ਤੋਂ ਵੱਧ ਦੇ ਵੱਡੇ ਵਿੱਤੀ ਲੈਣ-ਦੇਣ ਦਾ ਪਤਾ ਲੱਗਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਸੀ।
ਗਰਿਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ੂਬਿਨ ਨੇ ਪੀ.ਐੱਸ.ਓਜ਼ ਨੂੰ ਕੁਝ ਪੈਸੇ ਦਿੱਤੇ ਸਨ। ਦੂਜੇ ਪਾਸੇ ਪੀ ਐਸ ਓਜ਼ ਕੋਲ ਸਾਰੇ ਬੈਂਕ ਸਟੇਟਮੈਂਟ ਹਨ ਅਤੇ ਉਨ੍ਹਾਂ ਨੇ ਵੱਖ-ਵੱਖ ਲੈਣ-ਦੇਣ ਬਾਰੇ ਇੱਕ ਡਾਇਰੀ ਵੀ ਬਣਾਈ ਹੋਈ ਹੈ। ਗਰਿਮਾ ਨੇ ਕਿਹਾ ਕਿ ਉਹ ਜ਼ੂਬਿਨ ਦੇ ਵਿੱਤੀ ਲੈਣ-ਦੇਣ ਤੋਂ ਜਾਣੂ ਨਹੀਂ ਸੀ, ਇਸ ਕਰ ਕੇ ਉਸ ਨੂੰ ਇਸ ਬਾਰੇ ਸਵਾਲ ਨਾ ਪੁੱਛੇ ਜਾਣ।
ਜ਼ਿਕਰਯੋਗ ਹੈ ਕਿ ਦਹਾਕਾ ਪਹਿਲਾਂ ਪਾਬੰਦੀਸ਼ੁਦਾ ਦਹਿਸ਼ਤੀ ਸਮੂਹ ਉਲਫਾ ਵਲੋਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਤੋਂ ਬਾਅਦ ਅਸਾਮ ਪੁਲੀਸ ਨੇ ਉਸ ਦੀ ਸੁਰੱਖਿਆ ਲਈ ਦੋ ਅਧਿਕਾਰੀ ਤਾਇਨਾਤ ਕੀਤੇ ਸਨ।
ਦੱਸਣਾ ਬਣਦਾ ਹੈ ਕਿ ਇੱਕ ਪੀਐਸਓ ਦੇ ਖਾਤੇ ਵਿੱਚ 70 ਲੱਖ ਰੁਪਏ ਅਤੇ ਦੂਜੇ ਦੇ 45 ਲੱਖ ਰੁਪਏ ਦਿਖਾਏ ਗਏ ਹਨ ਜੋ ਉਨ੍ਹਾਂ ਦੀ ਆਮਦਨੀ ਸਰੋਤਾਂ ਤੋਂ ਬਹੁਤ ਜ਼ਿਆਦਾ ਹਨ ਜਿਸ ਲਈ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਸ ਦੀ ਪਤਨੀ ਨੇ ਕਿਹਾ ਕਿ ਇਸ ਮੁੱਦੇ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ। ਅਸੀਂ ਸਿਰਫ਼ ਇਹ ਜਾਣਨਾ ਚਾਹੁੰਦੇ ਹਾਂ ਕਿ ਉਸ ਦਿਨ (ਉਸ ਦੀ ਮੌਤ ਦੇ ਦਿਨ) ਉਸ ਨਾਲ ਕੀ ਹੋਇਆ ਸੀ। ਪੀਟੀਆਈ