ਜ਼ੂਬਿਨ ਮੌਤ ਮਾਮਲਾ: ਕੇਂਦਰੀ ਏਜੰਸੀ ਤੋਂ ਜਾਂਚ ਲਈ ਸੁਪਰੀਮ ਕੋਰਟ ’ਚ ਪਟੀਸ਼ਨ
ਸਿੰਗਾਪੁਰ ’ਚ ਹੋਏ ਨੌਰਥ ਇੰਡੀਆ ਫੈਸਟੀਵਲ ਦੇ ਮੁੱਖ ਪ੍ਰਬੰਧਕ ਸ਼ਿਆਮਕਨੂ ਮਹੰਤ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਖਲ ਕਰਕੇ ਅਸਾਮ ਦੇ ਗਾਇਕ ਜ਼ੂਬਿਨ ਗਰਗ ਦੀ ਮੌਤ ਦੇ ਮਾਮਲੇ ਦੀ ਜਾਂਚ ਸੀ ਬੀ ਆਈ ਜਾਂ ਐੱਨ ਆਈ ਏ ਹਵਾਲੇ ਕਰਨ ਦੀ ਅਪੀਲ...
Advertisement
ਸਿੰਗਾਪੁਰ ’ਚ ਹੋਏ ਨੌਰਥ ਇੰਡੀਆ ਫੈਸਟੀਵਲ ਦੇ ਮੁੱਖ ਪ੍ਰਬੰਧਕ ਸ਼ਿਆਮਕਨੂ ਮਹੰਤ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਖਲ ਕਰਕੇ ਅਸਾਮ ਦੇ ਗਾਇਕ ਜ਼ੂਬਿਨ ਗਰਗ ਦੀ ਮੌਤ ਦੇ ਮਾਮਲੇ ਦੀ ਜਾਂਚ ਸੀ ਬੀ ਆਈ ਜਾਂ ਐੱਨ ਆਈ ਏ ਹਵਾਲੇ ਕਰਨ ਦੀ ਅਪੀਲ ਕੀਤੀ ਹੈ। ਗਰਗ ਦੀ ਮੌਤ ਦੇ ਸਬੰਧੀ ਉਸ ਦੇ ਮੈਨੇਜਰ ਸਿਧਾਰਥ ਸ਼ਰਮਾ ਤੇ ਸਮਾਗਮ ਪ੍ਰਬੰਧਕ ਸ਼ਿਆਮਕਨੂ ਨੂੰ ਲੰਘੇ ਬੁੱਧਵਾਰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਦੋਵਾਂ ਖ਼ਿਲਾਫ਼ ਹੱਤਿਆ ਦੇ ਦੋਸ਼ ਲਾਏ ਹਨ ਤੇ ਉਹ ਸੀ ਆਈ ਡੀ ਦੀ ਹਿਰਾਸਤ ’ਚ ਹਨ। ਮਹੰਤ ਨੇ 30 ਸਤੰਬਰ ਨੂੰ ਦਾਇਰ ਪਟੀਸ਼ਨ ’ਚ ਪਟੀਸ਼ਨ ’ਚ ਕੇਂਦਰ, ਅਸਾਮ ਸਰਕਾਰ, ਅਸਾਮ ਦੀ ਡੀ ਜੀ ਪੀ, ਸੀ ਬੀ ਆਈ ਤੇ ਐੱਨ ਆਈ ਏ ਨੂੰ ਧਿਰ ਬਣਾਇਆ ਹੈ। ਇਸੇ ਦੌਰਾਨ ਅਸਾਮ ਦੀ ਅਦਾਲਤ ਨੇ ਜ਼ੂਬਿਨ ਗਰਗ ਦੀ ਮੌਤ ਦੇ ਮਾਮਲੇ ’ਚ ਉਸ ਦੇ ਬੈਂਡ ਦੇ ਦੋ ਮੈਂਬਰਾਂ ਡਰੰਮ ਵਾਦਕ ਅੰਮ੍ਰਿਤਪ੍ਰਭਾ ਮਹੰਤਾ ਤੇ ਸਾਥੀ ਗਾਇਕਾ ਸ਼ੇਖਰਜੋਤੀ ਗੋਸਵਾਮੀ ਨੂੰ 14 ਦਿਨਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
Advertisement
Advertisement
×