ਭਾਰਤ ’ਚ ਲੋੜੀਂਦਾ ਨੌਜਵਾਨ ਅਮਰੀਕਾ ’ਚ ਗ੍ਰਿਫ਼ਤਾਰ
ਭਾਰਤ ਵਿੱਚ ਕਤਲ ਮਾਮਲੇ ਵਿੱਚ ਲੋੜੀਂਦੇ ਅਤੇ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ ’ਤੇ ਦਾਖ਼ਲ ਹੋਣ ਵਾਲੇ 22 ਸਾਲਾ ਨੌਜਵਾਨ ਨੂੰ ਇੱਥੇ ਸਰਹੱਦੀ ਸੁਰੱਖਿਆ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ। ਅਮਰੀਕਾ ਦੇ ਚੁੰਗੀ ਤੇ ਸਰਹੱਦੀ ਸੁਰੱਖਿਆ (ਸੀ ਬੀ ਪੀ) ਨਾਲ ਸਬੰਧਤ ਅਧਿਕਾਰੀਆਂ ਨੇ...
Advertisement
ਭਾਰਤ ਵਿੱਚ ਕਤਲ ਮਾਮਲੇ ਵਿੱਚ ਲੋੜੀਂਦੇ ਅਤੇ ਅਮਰੀਕਾ ਵਿੱਚ ਗ਼ੈਰ-ਕਾਨੂੰਨੀ ਤੌਰ ’ਤੇ ਦਾਖ਼ਲ ਹੋਣ ਵਾਲੇ 22 ਸਾਲਾ ਨੌਜਵਾਨ ਨੂੰ ਇੱਥੇ ਸਰਹੱਦੀ ਸੁਰੱਖਿਆ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ। ਅਮਰੀਕਾ ਦੇ ਚੁੰਗੀ ਤੇ ਸਰਹੱਦੀ ਸੁਰੱਖਿਆ (ਸੀ ਬੀ ਪੀ) ਨਾਲ ਸਬੰਧਤ ਅਧਿਕਾਰੀਆਂ ਨੇ ਵਿਸ਼ਤ ਕੁਮਾਰ ਨੂੰ 16 ਨਵੰਬਰ ਨੂੰ ਉਦੋਂ ਪੋਰਟ ਆਫ ਬਫੈਲੋ, ਪੀਸ ਬ੍ਰਿਜ ’ਤੇ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਸੀ, ਜਦੋਂ ਉਸ ਨੂੰ ਕੈਨੇਡਾ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਸੀ। ਅਮਰੀਕਾ ਦੇ ਚੁੰਗੀ ਤੇ ਸਰਹੱਦੀ ਸੁਰੱਖਿਆ (ਸੀ ਬੀ ਪੀ) ਦੇ ਬਿਆਨ ਮੁਤਾਬਕ, ਵਿਸ਼ਤ ਕੁਮਾਰ ਖ਼ਿਲਾਫ਼ ਇੰਟਰਪੋਲ ਦਾ ‘ਰੈੱਡ ਨੋਟਿਸ’ ਜਾਰੀ ਹੈ ਅਤੇ ਉਹ ਹੱਤਿਆ ਦੇ ਮਾਮਲੇ ’ਚ ਭਾਰਤ ਵਿੱਚ ਲੋੜੀਂਦਾ ਹੈ। ਉਹ ਇਸ ਸਮੇਂ ਨਿਊਯਾਰਕ ਦੇ ਬਟਾਵੀਆ ਸਥਿਤ ਹਿਰਾਸਤ ਕੇਂਦਰ ਵਿੱਚ ਹੈ, ਡਿਪੋਰਟ ਦੀ ਕਾਰਵਾਈ ਦੀ ਉਡੀਕ ਕਰ ਰਿਹਾ ਹੈ।
Advertisement
Advertisement
×

