ਵਾਂਗਚੁੱਕ ਦੀ ਗ੍ਰਿਫ਼ਤਾਰੀ ਪਿੱਛੋਂ ਨੌਜਵਾਨ ਨੇ ਦਿੱਤੀ ਜਾਨ; LBA ਨੇ ਕੀਤਾ ਦਾਅਵਾ
Sonam Wangchuk ਦੀ ਗ੍ਰਿਫ਼ਤਾਰੀ ਤੋਂ ਬਾਅਦ ‘ਡਿਪਰੈਸ਼ਨ’ ਵਿੱਚ ਸੀ ਨੌਜਵਾਨ
Ladakh Voilence: ਲੱਦਾਖ ਬੋਧੀ ਸੰਘ (Ladakh Buddhist Association) ਦੇ ਇੱਕ ਮੈਂਬਰ ਨੂੰ ਲੇਹ ਵਿੱਚ ਉਸਦੇ ਘਰ ਵਿੱਚ ਮ੍ਰਿਤਕ ਪਾਇਆ ਗਿਆ।
ਉਸਦੇ ਪਰਿਵਾਰ ਨੇ ਸਥਾਨਕ ਭਾਈਚਾਰੇ ਨੇ ਦੱਸਿਆ ਹੈ ਕਿ ਪਿਛਲੇ ਹਫ਼ਤੇ ਲੇਹ ਵਿੱਚ ਹੋਈ ਹਿੰਸਾ ਅਤੇ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਦੀ ਹਿਰਾਸਤ ਤੋਂ ਬਾਅਦ ਉਹ ਬਹੁਤ ਭਾਵਨਾਤਮਕ ਤੌਰ ਤੇ ਪਰੇਸ਼ਾਨੀ ਵਿੱਚੋਂ ਗੁਜ਼ਰ ਰਿਹਾ ਸੀ।
ਸੂਤਰਾਂ ਦੇ ਅਨੁਸਾਰ ਮ੍ਰਿਤਕ ਦੇ ਪਿੱਛੇ ਉਸਦੀ ਪਤਨੀ ਅਤੇ ਦੋ ਬੱਚੇ ਹਨ ਅਤੇ ਇਹ ਵਿਅਕਤੀ ਵਾਂਗਚੁਕ ਦਾ ਸਮਰਥਕ ਮੰਨਿਆ ਜਾਂਦਾ ਸੀ।
ਇੱਕ ਪਰਿਵਾਰਕ ਮੈਂਬਰ ਨੇ ਕਿਹਾ ਕਿ ਉਹ ਲੱਦਾਖ ਦੇ ਰਾਜ ਦੇ ਦਰਜੇ ਅਤੇ ਛੇਵੀਂ ਸ਼ਡਿਊਲ ਦੀ ਮੰਗ ਨੂੰ ਲੈ ਕੇ ਹੋਈ ਅਸ਼ਾਂਤੀ ਤੋਂ ਬਹੁਤ ਪਰੇਸ਼ਾਨ ਸੀ, ਜਿਸ ਵਿੱਚ ਚਾਰ ਵਿਅਕਤੀ ਮਾਰੇ ਗਏ ਸਨ ਅਤੇ ਲਗਭਗ 100 ਜ਼ਖਮੀ ਹੋਏ ਸਨ।
ਐਲਬੀਏ ਦੇ ਪ੍ਰਧਾਨ ਚੇਰਿੰਗ ਦੋਰਜੇ ਲਾਕਰੂਕ ਨੇ ਕਿਹਾ, “ਉਹ ਸੋਨਮ ਵਾਂਗਚੁਕ ਦੀ ਪ੍ਰਸ਼ੰਸਾ ਕਰਦਾ ਸੀ ਅਤੇ ਹਾਲ ਹੀ ਵਿੱਚ ਹੋਈ ਹਿੰਸਾ ਅਤੇ ਵਾਂਗਚੁਕ ਦੀ ਹਿਰਾਸਤ ਤੋਂ ਬਾਅਦ ਦੁਖੀ ਸੀ।”
ਹਾਲਾਂਕਿ ਲੇਹ ਦੇ ਪੁਲੀਸ ਅਧਿਕਾਰੀਆਂ ਨੇ ਇਸ ਘਟਨਾ ਸੰਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।