DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬੀ ਐੱਨਆਰਆਈ ਔਰਤ ਨਾਲ ਜਬਰ ਜਨਾਹ ਦੇ ਦੋਸ਼ ਹੇਠ ਕਰਨਾਟਕ ਦਾ ਯੋਗ ਗੁਰੂ ਗ੍ਰਿਫ਼ਤਾਰ

ਪਿਛਲੇ ਜਨਮ ਦਾ ਰਿਸ਼ਤਾ ਦੱਸਦਿਆਂ ਪੀੜਤਾ ਨੂੰ ਵਰਗਲਾ ਕੇ 2021 ਤੇ 2022 ਦੌਰਾਨ ਕੀਤਾ ਜਿਨਸੀ ਸ਼ੋਸ਼ਣ
  • fb
  • twitter
  • whatsapp
  • whatsapp
Advertisement

ਚਿਕਮੰਗਲੂਰੂ, 4 ਸਤੰਬਰ

Yoga Guru held for allegedly raping NRI woman: ਪੁਲੀਸ ਨੇ ਇਥੇ ਬੁੱਧਵਾਰ ਨੂੰ ਇਕ ਯੋਗ ਗੁਰੂ ਨੂੰ ਇਕ ਪੰਜਾਬੀ ਐੱਨਆਰਆਈ ਔਰਤ ਨਾਲ ਜਬਰ ਜਨਾਹ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਇਸ ਜ਼ਿਲ੍ਹੇ ਦੇ ਮੱਲੇਨਾਹੱਲੀ ਵਿਚ ਸਥਿਤ ਕੇਵਲਾ ਫਾਊਂਡੇਸ਼ਨ ਦੇ ਪ੍ਰਦੀਪ ਉੱਲਾਲ (54) ਵਜੋਂ ਹੋਈ ਹੈ।

Advertisement

ਪੁਲੀਸ ਨੇ ਦੱਸਿਆ ਕਿ ਪੀੜਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਮੁਤਾਬਕ ਮੁਲਜ਼ਮ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਸ ਦਾ ਪੀੜਤਾ ਨਾਲ ਪਿਛਲੇ ਜਨਮ ਦਾ ਰਿਸ਼ਤਾ ਹੈ। ਪੀੜਤ ਔਰਤ ਪੰਜਾਬ ਨਾਲ ਸਬੰਧਤ ਹੈ ਅਤੇ ਇਸ ਵੇਲੇ ਅਮਰੀਕਾ ਦੇ ਕੈਲੀਫੋਰਨੀਆ ਦੀ ਵਸਨੀਕ ਹੈ।

ਪੀੜਤਾ ਨੇ ਦੋਸ਼ ਲਾਇਆ ਕਿ ਉਹ 2021 ਤੇ 2022 ਦੌਰਾਨ ਤਿੰਨ ਵਾਰ ਯੋਗ ਗੁਰੂ ਦੇ ਆਸ਼ਰਮ ਗਈ, ਜਿਥੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਉਸ ਨੇ ਸ਼ਿਕਾਇਤ ਵਿਚ ਕਿਹਾ ਕਿ ਯੋਗ ਗੁਰੂ ਨੇ ਉਸ ਨੂੰ ਗ਼ਲਤ ਢੰਗ ਨਾਲ ਛੂਹਿਆ ਅਤੇ ਕਿਹਾ ਕਿ ਉਨ੍ਹਾਂ ਦਾ ਪਿਛਲੇ ਜਨਮ ਦਾ ਰਿਸ਼ਤਾ ਹੈ। ਮੁਲਜ਼ਮ ਨੇ ਉਸ ਨਾਲ ਅਧਿਆਤਮਕ ਗੱਲਾਂ ਕੀਤੀਆਂ।

ਪੀੜਤਾ 2021 ਵਿਚ ਕੈਲੀਫੋਰਨੀਆ ਪਰਤਣ ਪਿੱਛੋਂ 2 ਫਰਵਰੀ, 2022 ਨੂੰ ਦਸ ਦਿਨਾਂ ਲਈ ਯੋਗ ਗੁਰੂ ਦੇ ਆਸ਼ਰਮ ਆਈ। ਇਸ ਦੌਰਾਨ ਉਸ ਨਾਲ ਪੰਜ-ਛੇ ਵਾਰ ਸਬੰਧ ਬਣਾਏ ਗਏ।

ਉਹ ਉਸੇ ਸਾਲ ਜੁਲਾਈ ਵਿਚ ਫਿਰ 21 ਦਿਨਾਂ ਲਈ ਆਸ਼ਰਮ ਆਈ। ਇਸ ਦੌਰਾਨ ਵੀ ਉਸ ਨਾਲ ਜਬਰ ਜਨਾਹ ਕੀਤਾ ਗਿਆ, ਜਿਸ ਕਾਰਨ ਉਹ ਗਰਭਵਤੀ ਹੋ ਗਈ। ਸ਼ਿਕਾਇਤ ਮੁਤਾਬਕ ਇਸ ’ਤੇ ਮੁਲਜ਼ਮ ਨੇ ਉਸ ਦਾ ਗਰਭਪਾਤ ਕਰਵਾ ਦਿੱਤਾ।    -ਪੀਟੀਆਈ

महिला जुलाई में फिर आई और 21 दिनों तक रही। इस दौरान भी उसने दुष्कर्म किया, जिससे वह गर्भवती हो गई। इस पर आरोपी ने उसकी गर्भपात करा दिया।

Advertisement
×