ਪੰਜਾਬੀ ਐੱਨਆਰਆਈ ਨਾਲ ਜਬਰ ਜਨਾਹ ਦੇ ਦੋਸ਼ ’ਚ ਕਰਨਾਟਕ ਦਾ ਯੋਗ ਗੁਰੂ ਗ੍ਰਿਫ਼ਤਾਰ
ਚਿੱਕਮਗਲੂਰੂ: ਕਰਨਾਟਕ ਪੁਲੀਸ ਨੇ ਪਰਵਾਸੀ ਭਾਰਤੀ (ਐੱਨਆਰਆਈ) ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਯੋਗ ਗੁਰੂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਯੋਗ ਗੁਰੂ ਨੇ ਪਿਛਲੇ ਜਨਮ ਦਾ ਰਿਸ਼ਤਾ ਹੋਣ ਦਾ ਝਾਂਸਾ ਦੇ ਕੇ ਔਰਤ ਨਾਲ ਅਜਿਹਾ ਕੀਤਾ।...
Advertisement
ਚਿੱਕਮਗਲੂਰੂ:
ਕਰਨਾਟਕ ਪੁਲੀਸ ਨੇ ਪਰਵਾਸੀ ਭਾਰਤੀ (ਐੱਨਆਰਆਈ) ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਯੋਗ ਗੁਰੂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਯੋਗ ਗੁਰੂ ਨੇ ਪਿਛਲੇ ਜਨਮ ਦਾ ਰਿਸ਼ਤਾ ਹੋਣ ਦਾ ਝਾਂਸਾ ਦੇ ਕੇ ਔਰਤ ਨਾਲ ਅਜਿਹਾ ਕੀਤਾ। ਪੁਲੀਸ ਨੇ ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਕੇਵਲ ਫਾਊਂਡੇਸ਼ਨ ਦੇ ਪ੍ਰਦੀਪ ਉਲਾਲ (54) ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਔਰਤ ਪੰਜਾਬ ਨਾਲ ਸਬੰਧਤ ਹੈ ਅਤੇ ਹੁਣ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿੰਦੀ ਹੈ। ਪੀੜਤਾ ਨੇ ਦੋਸ਼ ਲਾਇਆ ਕਿ ਉਹ ਯੋਗ ਗੁਰੂ ਨੂੰ ਤਿੰਨ ਵਾਰ ਹੀ ਮਿਲੀ ਸੀ। -ਪੀਟੀਆਈ
Advertisement
Advertisement