ਖਾਦ ਲੈਣ ਲਈ ਦੋ ਦਿਨ ਕਤਾਰ ’ਚ ਖੜ੍ਹੀ ਔਰਤ ਦੀ ਮੌਤ
ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਵਿੱਚ 58 ਸਾਲਾਂ ਦੀ ਕਬਾਇਲੀ ਔਰਤ ਭੂਰੀਆ ਬਾਈ (ਵਾਸੀ ਪਿੰਡ ਕੁਸ਼ੇਪੁਰ) ਦੀ ਖਾਦ ਵੰਡ ਕੇਂਦਰ ਤੋਂ ਖਾਦ ਲੈਣ ਲਈ ਲਗਾਤਾਰ ਦੋ ਦਿਨ ਕਤਾਰ ’ਚ ਖੜ੍ਹੇ ਰਹਿਣ ਕਾਰਨ ਮੌਤ ਹੋ ਗਈ। ਮਹਿਲਾ ਦੇ ਪਰਿਵਾਰ ਨੇ ਅੱਜ...
ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਵਿੱਚ 58 ਸਾਲਾਂ ਦੀ ਕਬਾਇਲੀ ਔਰਤ ਭੂਰੀਆ ਬਾਈ (ਵਾਸੀ ਪਿੰਡ ਕੁਸ਼ੇਪੁਰ) ਦੀ ਖਾਦ ਵੰਡ ਕੇਂਦਰ ਤੋਂ ਖਾਦ ਲੈਣ ਲਈ ਲਗਾਤਾਰ ਦੋ ਦਿਨ ਕਤਾਰ ’ਚ ਖੜ੍ਹੇ ਰਹਿਣ ਕਾਰਨ ਮੌਤ ਹੋ ਗਈ। ਮਹਿਲਾ ਦੇ ਪਰਿਵਾਰ ਨੇ ਅੱਜ ਇਹ ਦੋਸ਼ ਲਾਇਆ। ਇਹ ਘਟਨਾ ਬੁੱਧਵਾਰ ਦੇਰ ਸ਼ਾਮ ਬਾਗਰੀ ਖਾਦ ਵੰਡ ਕੇਂਦਰ ’ਤੇ ਵਾਪਰੀ। ਔਰਤ ਦੀ ਮੌਤ ਮਗਰੋਂ ਗੁਨਾ ਤੋਂ ਭਾਜਪਾ ਵਿਧਾਇਕ ਪੰਨਾ ਲਾਲ ਸ਼ਾਕਿਆ ਨੇ ਸੂਬੇ ’ਚ ਖਾਦ ਵੰਡ ਪ੍ਰਣਾਲੀ ਨੂੰ ਲੈ ਕੇ ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਦੀ ਮੌਜੂਦਗੀ ਦੌਰਾਨ ਆਪਣੀ ਹੀ ਪਾਰਟੀ ਦੀ ਸਰਕਾਰ ’ਤੇ ਸਵਾਲ ਚੁੱਕੇ ਹਨ।
ਭੂਰੀਆ ਬਾਈ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਗੋਦਾਮ ਅੱਗੇ ਲਗਾਤਾਰ ਦੋ ਦਿਨ ਲਾਈਨ ’ਚ ਖੜ੍ਹੀ ਰਹੀ ਅਤੇ ਲਾਈਨ ’ਚ ਪੂਰਾ ਦਿਨ ਖੜ੍ਹੇ ਰਹਿਣ ਮਗਰੋਂ ਉਸ ਨੇ ਰਾਤ ਵੀ ਉੱਥੇ ਹੀ ਗੁਜ਼ਾਰੀ।
ਪਰਿਵਾਰ ਮੁਤਾਬਕ ਭੂਰੀਆ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸੇ ਦੌਰਾਨ ਗੁਨਾ ਦੇ ਕੁਲੈਕਟਰ ਕਿਸ਼ੋਰ ਕੁਮਾਰ ਕਨਿਆਲ ਨੇ ਕਿਹਾ ਕਿ ਮਹਿਲਾ ਸ਼ੂਗਰ ਦੀ ਮਰੀਜ਼ ਸੀ।

