11 ਕਰੋੜ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਹੇਠ ਮਹਿਲਾ ਗ੍ਰਿਫ਼ਤਾਰ
ਨਵੀਂ ਦਿੱਲੀ, 24 ਫਰਵਰੀ
ਕਸਟਮ ਵਿਭਾਗ ਨੇ ਸੋਮਵਾਰ ਨੂੰ ਦਿੱਲੀ ਦੇ ਕੋਮਾਂਤਰੀ ਹਵਾਈ ਅੱਡੇ ਤੋਂ 11 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ 20 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਬਿਸਕੁਟ ਅਤੇ ਚੌਲਾਂ ਦੇ ਪੈਕਟਾਂ ਵਿੱਚ ਨਸ਼ੀਲੇ ਪਦਾਰਥ ਲਿਜਾ ਰਹੀ ਮਹਿਲਾ ਨੂੰ 21 ਫਰਵਰੀ ਨੂੰ ਬੈਂਕਾਕ ਤੋਂ ਆਉਣ ਮੌਕੇ ਰੋਕਿਆ ਗਿਆ ਸੀ। ਕਸਟਮ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਲੇ ਟਰਾਲੀ ਬੈਗ ਦੀ ਜਾਂਚ ਦੌਰਾਨ ਅੱਠ ਕੁਕੀਜ਼ ਅਤੇ ਚੌਲਾਂ ਦੇ ਪੈਕੇਟ ਜਿਸ ਵਿੱਚ ਹਰੇ ਰੰਗ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ (ਜਿਸ ਵਿਚ ਗਾਂਜਾ ਜਾਂ ਭੰਗ ਹੋਣ ਦਾ ਸ਼ੱਕ ਹੈ)। ਜਿਸ ਦਾ ਕੁੱਲ ਵਜ਼ਨ 11,284 ਗ੍ਰਾਮ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਜ਼ਬਤ ਕੀਤੇ ਗਏ ਪਦਾਰਥਾਂ ’ਤੇ ਕੀਤੇ ਗਏ ਡਾਇਗਨੌਸਟਿਕ ਟੈਸਟ ਨੇ ਪਹਿਲੀ ਨਜ਼ਰੇ ਇਹ ਗਾਂਜਾ ਜਾਂ ਭੰਗ ਹੋਣ ਦੀ ਪੁਸ਼ਟੀ ਕੀਤੀ ਹੈ। ਪਦਾਰਥ ਦੀ ਅੰਦਾਜ਼ਨ ਗੈਰ-ਕਾਨੂੰਨੀ ਬਜ਼ਾਰ ਵਿਚ ਕੀਮਤ ਲਗਭਗ 11.28 ਕਰੋੜ ਰੁਪਏ ਹੈ। ਕਸਟਮ ਅਧਿਕਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਨੋਇਡਾ ਦੀ ਰਹਿਣ ਵਾਲੀ ਮਹਿਲਾ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ। -ਪੀਟੀਆਈ