DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਰਥਚਾਰੇ ਲਈ ਬਿਹਤਰ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ: ਮਲਹੋਤਰਾ

ਕੇਂਦਰੀ ਮਾਲ ਸਕੱਤਰ ਸੰਜੈ ਮਲਹੋਤਰਾ ਅੱਜ ਸੰਭਾਲਣਗੇ ਆਰਬੀਆਈ ਦੇ ਗਵਰਨਰ ਵਜੋਂ ਕਾਰਜ ਭਾਰ
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 10 ਦਸੰਬਰ

ਮਾਲ ਸਕੱਤਰ ਸੰਜੈ ਮਲਹੋਤਰਾ ਨੇ ਅੱਜ ਕਿਹਾ ਕਿ 11 ਦਸੰਬਰ ਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਦਾ ਕਾਰਜ ਭਾਰ ਸੰਭਾਲਣ ਮਗਰੋਂ ਉਹ ਸਾਰੇ ਨਜ਼ਰੀਏ ਸਮਝਣ ਅਤੇ ਅਰਥਚਾਰੇ ਲਈ ਸਰਵੋਤਮ ਕੰਮ ਕਰਨ ਦੀ ਕੋਸ਼ਿਸ਼ ਕਰਨਗੇ।

Advertisement

ਵਿੱਤ ਮੰਤਰਾਲੇ ਦੇ ਬਾਹਰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਮਲਹੋਤਰਾ ਨੇ ਕਿਹਾ, ‘ਕਿਸੇ ਨੂੰ ਵੀ (ਇਸ ਅਹੁਦੇ ’ਤੇ ਕਾਬਜ਼) ਖੇਤਰ, ਸਾਰੇ ਨਜ਼ਰੀਏ ਸਮਝਣੇ ਪੈਣਗੇ ਅਤੇ ਅਰਥਚਾਰੇ ਲਈ ਸਰਵੋਤਮ ਕੰਮ ਕਰਨਾ ਪਵੇਗਾ।’ ਮਲਹੋਤਰਾ (56) ਇਸ ਸਮੇਂ ਵਿੱਤ ਮੰਤਰਾਲੇ ’ਚ ਮਾਲ ਸਕੱਤਰ ਹਨ। ਸਰਕਾਰ ਨੇ ਲੰਘੀ ਸ਼ਾਮ ਉਨ੍ਹਾਂ ਨੂੰ ਕੇਂਦਰੀ ਬੈਂਕ ਦਾ ਗਵਰਨਰ ਨਿਯੁਕਤ ਕਰਨ ਲਈ ਨਾਮਜ਼ਦ ਕੀਤਾ ਸੀ। ਉਹ ਅਹੁਦਾ ਛੱਡ ਰਹੇ ਮੌਜੂਦਾ ਗਵਰਨਰ ਸ਼ਕਤੀਕਾਂਤ ਦਾਸ ਦੀ ਥਾਂ ਲੈਣਗੇ। ਰਾਜਸਥਾਨ ਦੇ 1990 ਬੈਚ ਦੇ ਆਈਏਐੱਸ ਅਧਿਕਾਰੀ ਮਲਹੋਤਰਾ ਕੋਲ ਬਿਜਲੀ, ਵਿੱਤ ਤੇ ਟੈਕਸ ਜਿਹੇ ਖੇਤਰਾਂ ’ਚ ਮੁਹਾਰਤ ਦੇ ਨਾਲ ਜਨਤਕ ਨੀਤੀ ’ਚ ਤਿੰਨ ਦਹਾਕਿਆਂ ਤੋਂ ਵੱਧ ਦਾ ਤਜਰਬਾ ਹੈ। ਉਹ ਅਜਿਹੇ ਸਮੇਂ ਕੇਂਦਰੀ ਬੈਂਕ ਦੀ ਕਮਾਨ ਸੰਭਾਲਣ ਜਾ ਰਹੇ ਹਨ, ਜਦੋਂ ਅਰਥਚਾਰਾ ਸੁਸਤ ਵਿਕਾਸ ਦਰ ਅਤੇ ਉੱਚ ਮਹਿੰਗਾਈ ਦਰ ਦੀ ਦੋਹਰੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਮਲਹੋਤਰਾ ਦਾ ਅਕਸ ਸਾਰਿਆਂ ਨਾਲ ਮਿਲ ਕੇ ਕੰਮ ਕਰਨ ਵਾਲਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕੀਮਤਾਂ ਨੂੰ ਇਕੱਲਾ ਕੇਂਦਰੀ ਬੈਂਕ ਕੰਟਰੋਲ ਨਹੀਂ ਕਰ ਸਕਦਾ ਅਤੇ ਇਸ ਲਈ ਸਰਕਾਰੀ ਮਦਦ ਦੀ ਵੀ ਲੋੜ ਹੈ। -ਪੀਟੀਆਈ

ਵਿੱਤੀ-ਮੁਦਰਾ ਤਾਲਮੇਲ ਪਿਛਲੇ ਛੇ ਸਾਲਾਂ ’ਚ ਸਰਵਉੱਚ ਪੱਧਰ ’ਤੇ: ਸ਼ਕਤੀਕਾਂਤ

ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕੇਂਦਰੀ ਬੈਂਕ ਦੀ ਅਗਵਾਈ ਕਰਨ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਧੰਨਵਾਦ ਕੀਤਾ ਅਤੇ ਕਿਹਾ ਕਿ ਪਿਛਲੇ ਛੇ ਸਾਲਾਂ ’ਚ ਵਿੱਤੀ-ਮੁੱਦਰਾ ਤਾਲਮੇਲ ਆਪਣੇ ਸਰਵਉੱਚ ਪੱਧਰ ’ਤੇ ਰਿਹਾ। ਸ਼ਕਤੀਕਾਂਤ ਦਾਸ ਨੇ ਬਤੌਰ ਆਰਬੀਆਈ ਗਵਰਨਰ ਆਪਣੇ ਛੇ ਸਾਲ ਦੇ ਕਾਰਜਕਾਲ ਦੇ ਆਖਰੀ ਦਿਨ ਐਕਸ ’ਤੇ ਪੋਸਟ ’ਚ ਵਿੱਤ ਮੰਤਰੀ, ਵੱਖ ਵੱਖ ਧਿਰਾਂ ਅਤੇ ਕੇਂਦਰੀ ਬੈਂਕ ਕੇ ਆਪਣੇ ਸਹਿਕਰਮੀਆਂ ਦਾ ਸ਼ੁਕਰੀਆ ਕੀਤਾ। ਉਨ੍ਹਾਂ ਕਿਹਾ, ‘ਆਰਬੀਆਈ ਦੇ ਗਵਰਨਰ ਵਜੋਂ ਦੇਸ਼ ਦੀ ਸੇਵਾ ਦਾ ਮੌਕਾ ਦੇਣ ਅਤੇ ਮਾਰਗ ਦਰਸ਼ਨ ਤੇ ਹੌਸਲਾ ਅਫਜ਼ਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ। ਉਨ੍ਹਾਂ ਦੇ ਵਿਚਾਰਾਂ ਤੇ ਸਮਝ ਤੋਂ ਹਮੇਸ਼ਾ ਫਾਇਦਾ ਮਿਲਿਆ।’ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਸ਼ੁਕਰੀਆ ਕਰਦਿਆਂ ਦਾਸ ਨੇ ਕਿਹਾ ਕਿ ਵਿੱਤੀ-ਮੁੱਦਰਾ ਤਾਲਮੇਲ ਆਪਣੇ ਸਰਵੋਤਮ ਪੱਧਰ ’ਤੇ ਰਿਹਾ ਅਤੇ ਇਸ ਨਾਲ ਪਿਛਲੇ ਛੇ ਸਾਲਾਂ ਦੌਰਾਨ ਕਈ ਚੁਣੌਤੀਆਂ ਨਾਲ ਨਜਿੱਠਣ ’ਚ ਮਦਦ ਮਿਲੀ।

Advertisement
×