ਯੂ ਪੀ ਨੂੰ ਮੁੜ ਹਾਕੀ ਦਾ ਗੜ੍ਹ ਬਣਾਵਾਂਗੇ: ਯੋਗੀ
ਲਖਨਊ ’ਚ ਜੂਨੀਅਰ ਵਿਸ਼ਵ ਕੱਪ ਟਰਾਫੀ ਦਾ ਸਵਾਗਤ; w ਮੇਜਰ ਧਿਆਨ ਚੰਦ ਤੇ ਕੇ ਡੀ ਸਿੰਘ ਬਾਬੂ ਦੀ ਵਿਰਾਸਤ ਸੰਭਾਲਣ ਦਾ ਐਲਾਨ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਾਕੀ ਨੂੰ ਉਤਸ਼ਾਹਿਤ ਕਰਨ ਅਤੇ ਸੂਬੇ ਦੇ ਚੋਟੀ ਦੇ ਖਿਡਾਰੀਆਂ ਦੀ ਵਿਰਾਸਤ ਸੰਭਾਲਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਦਾ ਖੇਡ ਬੁਨਿਆਦੀ ਢਾਂਚੇ ਅਤੇ ਪ੍ਰਤਿਭਾ ਵਿਕਾਸ ਵਿੱਚ ਨਿਵੇਸ਼ ਯੂ ਪੀ ਨੂੰ ਇੱਕ ਵਾਰ ਫਿਰ ਹਾਕੀ ਦਾ ਗੜ੍ਹ ਬਣਾਉਣ ਦੀ ਵਚਨਬਧਤਾ ਦਰਸਾਉਂਦਾ ਹੈ। ਉਨ੍ਹਾਂ ਇਹ ਗੱਲਾਂ 28 ਨਵੰਬਰ ਤੋਂ ਤਾਮਿਲਨਾਡੂ ’ਚ ਸ਼ੁਰੂ ਹੋਣ ਵਾਲੇ ਐੱਫ ਆਈ ਐੱਚ ਪੁਰਸ਼ ਜੂਨੀਅਰ ਹਾਕੀ ਵਿਸ਼ਵ ਕੱਪ ਦੀ ਟਰਾਫੀ ਦਾ ਲਖਨਊ ’ਚ ਸਵਾਗਤ ਕਰਨ ਮੌਕੇ ਕਹੀਆਂ। ਮੁੱਖ ਮੰਤਰੀ ਨੇ ਕਿਹਾ, ‘‘ਇਸ ਟਰਾਫੀ ਦਾ ਲਖਨਊ ਆਉਣਾ ਸਾਨੂੰ ਭਾਰਤੀ ਹਾਕੀ ਵਿੱਚ ਉੱਤਰ ਪ੍ਰਦੇਸ਼ ਦੇ ਸੁਨਹਿਰੀ ਯੋਗਦਾਨ ਦੀ ਯਾਦ ਦਿਵਾਉਂਦਾ ਹੈ। ਸੂਬੇ ਨੇ ਦੇਸ਼ ਨੂੰ ਮੇਜਰ ਧਿਆਨ ਚੰਦ ਅਤੇ ਕੇ ਡੀ ਸਿੰਘ ਬਾਬੂ ਵਰਗੇ ਮਹਾਨ ਖਿਡਾਰੀ ਦਿੱਤੇ ਹਨ, ਜਿਨ੍ਹਾਂ ਦੇ ਨਾਮ ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹਨ।’’ ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਮੇਜਰ ਧਿਆਨ ਚੰਦ ਦੀ ਯਾਦ ਵਿੱਚ ਮੇਰਠ ’ਚ ‘ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ’ ਬਣਾ ਰਹੀ ਹੈ। ਇਸੇ ਤਰ੍ਹਾਂ ਬਾਰਾਬੰਕੀ ਵਿੱਚ ਕੇ ਡੀ ਸਿੰਘ ਦੀ ਜੱਦੀ ਰਿਹਾਇਸ਼ ਨੂੰ ਹਾਕੀ ਮਿਊਜ਼ੀਅਮ ਵਿੱਚ ਬਦਲਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਪਦਮ ਪੁਰਸਕਾਰ ਜੇਤੂ ਮੁਹੰਮਦ ਸ਼ਾਹਿਦ, ਅਸ਼ੋਕ ਕੁਮਾਰ ਅਤੇ ਵੰਦਨਾ ਕਟਾਰੀਆ ਦਾ ਜ਼ਿਕਰ ਕਰਦਿਆਂ ਕਿਹਾ, ‘‘ਅੱਜ ਵੀ ਰਾਜਕੁਮਾਰ ਪਾਲ, ਉੱਤਮ ਸਿੰਘ,-ਪੀਟੀਆਈ

