ਰੂਸ ਤੋਂ ਤੇਲ ਖ਼ਰੀਦਣ ’ਤੇ ਭਾਰਤ ’ਤੇ ਟੈਕਸ ਵਧਾਵਾਂਗੇ: ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਭਾਰਤ ’ਤੇ ਰੂਸ ਤੋਂ ਖਰੀਦਿਆ ਤੇਲ ਵੱਧ ਮੁਨਾਫ਼ੇ ’ਤੇ ਵੇਚਣ ਦਾ ਦੋਸ਼ ਲਾਇਆ
Advertisement
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ’ਤੇ ਰੂਸ ਤੋਂ ਵੱਡੀ ਮਾਤਰਾ ’ਚ ਤੇਲ ਖਰੀਦਣ ਅਤੇ ਇਸ ਨੂੰ ਵੱਧ ਮੁਨਾਫ਼ੇ ’ਤੇ ਵੇਚਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਭਾਰਤ ’ਤੇ ਟੈਕਸ ਵਿੱਚ ਵਾਧਾ ਕਰਨਗੇ। ਟਰੰਪ ਨੇ ਸੋਸ਼ਲ ਮੀਡੀਆ ਪੋਸਟ ’ਚ ਕਿਹਾ, ‘‘ਭਾਰਤ ਨਾ ਸਿਰਫ ਵੱਡੀ ਮਾਤਰਾ ’ਚ ਰੂਸੀ ਤੇਲ ਖਰੀਦ ਰਿਹਾ ਹੈ ਬਲਕਿ ਖਰੀਦੇ ਗਏ ਤੇਲ ਦਾ ਬਹੁਤਾ ਹਿੱਸਾ ਵੱਡੇ ਮੁਨਾਫੇ ਲਈ ਖੁੱਲ੍ਹੇ ਬਾਜ਼ਾਰ ’ਚ ਵੇਚ ਵੀ ਰਿਹਾ ਹੈ। ਭਾਰਤ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਹੈ ਕਿ ਰੂਸ ਵੱਲੋਂ ਯੂਕਰੇਨ ’ਚ ਕਿੰਨੇ ਲੋਕ ਮਾਰੇ ਜਾ ਰਹੇ ਹਨ। ਇਸ ਕਾਰਨ ਮੈਂ ਭਾਰਤ ਵੱਲੋਂ ਅਮਰੀਕਾ ਨੂੰ ਅਦਾ ਕੀਤੇ ਜਾਣ ਵਾਲੇ ਟੈਕਸ ’ਚ ਹੋਰ ਵਾਧਾ ਕਰਾਂਗਾ।’’
Advertisement
Advertisement
×