ਸੁਪਰੀਮ ਕੋਰਟ ਦੇ ਹੁਕਮਾਂ ’ਤੇ ਬਣੀ ਟੀਮ ਨਾਲ ਸਹਿਯੋਗ ਕਰਾਂਗੇ: ਵੰਤਾਰਾ
ਰਿਲਾਇੰਸ ਫਾਊਂਡੇਸ਼ਨ ਦੇ ਵੰਤਾਰਾ ਜ਼ੁਆਲੋਜੀਕਲ ਬਚਾਅ ਅਤੇ ਮੁੜਵਸੇਬਾ ਕੇਂਦਰ ’ਤੇ ਜਾਨਵਰਾਂ ਨਾਲ ਦੁਰਵਿਹਾਰ ਤੇ ਉਨ੍ਹਾਂ ਦੀ ਖਰੀਦ ’ਤੇ ਕਥਿਤ ਧੋਖਾਧੜੀ ਦੇ ਦੋਸ਼ ਲੱਗੇ ਹਨ। ਸੁਪਰੀਮ ਕੋਰਟ ਨੇ ਇਕ ਦਿਨ ਪਹਿਲਾਂ ਇਸ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ (ਸਿਟ) ਗਠਨ ਕਰਨ ਦਾ...
Advertisement
ਰਿਲਾਇੰਸ ਫਾਊਂਡੇਸ਼ਨ ਦੇ ਵੰਤਾਰਾ ਜ਼ੁਆਲੋਜੀਕਲ ਬਚਾਅ ਅਤੇ ਮੁੜਵਸੇਬਾ ਕੇਂਦਰ ’ਤੇ ਜਾਨਵਰਾਂ ਨਾਲ ਦੁਰਵਿਹਾਰ ਤੇ ਉਨ੍ਹਾਂ ਦੀ ਖਰੀਦ ’ਤੇ ਕਥਿਤ ਧੋਖਾਧੜੀ ਦੇ ਦੋਸ਼ ਲੱਗੇ ਹਨ। ਸੁਪਰੀਮ ਕੋਰਟ ਨੇ ਇਕ ਦਿਨ ਪਹਿਲਾਂ ਇਸ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ (ਸਿਟ) ਗਠਨ ਕਰਨ ਦਾ ਹੁਕਮ ਦਿੱਤਾ ਸੀ। ਇਸ ਸਬੰਧੀ ਵੰਤਾਰਾ ਨੇ ਕਿਹਾ ਹੈ ਕਿ ਉਹ ਸਰਵਉੱਚ ਅਦਾਲਤ ਦੇ ਹੁਕਮਾਂ ’ਤੇ ਬਣਾਈ ਗਈ ਟੀਮ ਨਾਲ ਪੂਰਾ ਸਹਿਯੋਗ ਕਰੇਗਾ। ਇਸ ਤੋਂ ਪਹਿਲਾਂ ਜਸਟਿਸ ਪੰਕਜ ਮਿਥਲ ਅਤੇ ਪੀ.ਬੀ. ਵਰਾਲੇ ਦੇ ਬੈਂਚ ਨੇ ਜਾਮਨਗਰ ਸਥਿਤ ਵੰਤਾਰਾ ਵਿਰੁੱਧ ਕੁਝ ਦੋਸ਼ਾਂ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਜੇ. ਚੇਲਾਮੇਸ਼ਵਰ ਦੀ ਅਗਵਾਈ ਵਿੱਚ ਚਾਰ ਮੈਂਬਰੀ ਸਿਟ ਦਾ ਗਠਨ ਕੀਤਾ ਸੀ। ਵੰਤਾਰਾ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਵੰਤਾਰਾ ਪਾਰਦਰਸ਼ੀ ਢੰਗ ਨਾਲ ਕੰਮ ਕਰ ਰਿਹਾ ਹੈ ਤੇ ਉਹ ਸਹਿਯੋਗ ਲਈ ਵਚਨਬੱਧ ਹੈ। -ਪੀਟੀਆਈ
Advertisement
Advertisement
×

