White-collar terror module: ਕਾਊਂਟਰ ਇੰਟੈਲੀਜੈਂਸ ਕਸ਼ਮੀਰ ਵੱਲੋਂ ਵਾਦੀ ਵਿਚ ਛਾਪੇ, 15 ਵਿਅਕਤੀਆਂ ਨੂੰ ਹਿਰਾਸਤ ’ਚ ਲਿਆ
ਡਿਜੀਟਲ ਯੰਤਰ ਤੇ ਭੜਕਾੳੂ ਸਮੱਗਰੀ ਬਰਾਮਦ
Advertisement
ਜੰਮੂ ਕਸ਼ਮੀਰ ਪੁਲੀਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ‘ਵ੍ਹਾਈਟ ਕਾਲਰ ਦਹਿਸ਼ਤੀ ਮੌਡਿਊਲ’ ਤੇ ਦਿੱਲੀ ਵਿਚ ਲਾਲ ਕਿਲ੍ਹੇ ਨੇੜੇ ਹਾਲੀਆ ਕਾਰ ਧਮਾਕੇ ਦੇ ਸਬੰਧ ਵਿਚ ਵਾਦੀ ’ਚ ਵੱਖ ਵੱਖ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਕਿਹਾ ਕਿ ਕਾਊਂਟਰ ਇੰਟੈਲੀਜੈਂਸ ਵੱਲੋਂ ਮੌਜੂਦਾ ਸਮੇਂ 13 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੌਰਾਨ ਕਰੀਬ 15 ਵਿਅਕਤੀਆਂ ਨੂੰ ਪੁੱਛ ਪੜਤਾਲ ਲਈ ਹਿਰਾਸਤ ਵਿਚ ਲਿਆ ਗਿਆ ਹੈ ਤੇ ਕਈ ਡਿਜੀਟਲ ਯੰਤਰਾਂ ਤੇ ਭੜਕਾਊ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।
Advertisement
Advertisement
×

