ਜਦੋਂ ਡੀਐੱਮ ਦੀ ਅਗਵਾਈ ਵਾਲੀ ਸਿੱਖਿਆ ਵਿਭਾਗ ਦੀ ਮੀਟਿੰਗ ’ਚ ਚੱਲੀ ਅਸ਼ਲੀਲ ਵੀਡੀਓ...
ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ’ਚ ਜ਼ਿਲ੍ਹਾ ਮੈਜਿਸਟ੍ਰੇਟ ਦੀ ਪ੍ਰਧਾਨਗੀ ਹੇਠ ਹੋ ਰਹੀ ਸਿੱਖਿਆ ਵਿਭਾਗ ਦੀ ਆਨਲਾਈਨ ਜਨਤਕ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਉਸ ਸਮੇਂ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਮੀਟਿੰਗ ਵਿਚ ਭਾਗ ਲੈਣ ਵਾਲੇ ਇੱਕ ਵਿਅਕਤੀ ਵੱਲੋਂ ਅਸ਼ਲੀਲ ਵੀਡੀਓ...
Advertisement
ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ’ਚ ਜ਼ਿਲ੍ਹਾ ਮੈਜਿਸਟ੍ਰੇਟ ਦੀ ਪ੍ਰਧਾਨਗੀ ਹੇਠ ਹੋ ਰਹੀ ਸਿੱਖਿਆ ਵਿਭਾਗ ਦੀ ਆਨਲਾਈਨ ਜਨਤਕ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਉਸ ਸਮੇਂ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਮੀਟਿੰਗ ਵਿਚ ਭਾਗ ਲੈਣ ਵਾਲੇ ਇੱਕ ਵਿਅਕਤੀ ਵੱਲੋਂ ਅਸ਼ਲੀਲ ਵੀਡੀਓ ਚਲਾਈ ਗਈ ਅਤੇ ਇੱਕ ਅਣਪਛਾਤੇ ਹੋਰ ਵੱਲੋਂ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ 7 ਅਗਸਤ ਨੂੰ ਜ਼ੂਮ ਰਾਹੀਂ ਆਯੋਜਿਤ ਇੱਕ ਈ-ਚੌਪਾਲ ਸੈਸ਼ਨ ਦੌਰਾਨ ਵਾਪਰੀ। ਮੀਟਿੰਗ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਸੰਤੋਸ਼ ਕੁਮਾਰ ਸ਼ਰਮਾ, ਸਿੱਖਿਆ ਅਧਿਕਾਰੀ, ਬਲਾਕ ਸਿੱਖਿਆ ਅਧਿਕਾਰੀ, ਹੈੱਡਮਾਸਟਰ, ਸਰਕਾਰੀ ਅਧਿਆਪਕ ਅਤੇ ਆਮ ਲੋਕ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸੈਸ਼ਨ ਦਾ ਉਦੇਸ਼ ਸਕੂਲ ਨਾਲ ਸਬੰਧਤ ਮੁੱਦਿਆਂ 'ਤੇ ਜਨਤਾ ਅਤੇ ਡੀਐੱਮ ਵਿਚਕਾਰ ਸਿੱਧਾ ਸੰਚਾਰ ਕਰਨਾ ਸੀ।
ਜਾਣਕਾਰੀ ਅਨੁਸਾਰ ਮੀਟਿੰਗ ਦੌਰਾਨ ਜੇਸਨ ਜੂਨੀਅਰ ਨਾਮ ਦੇ ਇੱਕ ਭਾਗੀਦਾਰ ਨੇ ਆਪਣੀ ਸਕ੍ਰੀਨ ਸ਼ੇਅਰ ਕੀਤੀ ਅਤੇ ਇੱਕ ਅਸ਼ਲੀਲ ਵੀਡੀਓ ਚਲਾ ਦਿੱਤਾ, ਹਾਲਾਂਕਿ ਇਹ ਸਭ ਦੌਰਾਨ ਅਧਿਕਾਰੀਆਂ ਨੇ ਲਾਈਵ ਸੈਸ਼ਨ ਨੂੰ ਛੱਡ ਦਿੱਤਾ।
ਉਨ੍ਹਾਂ ਦੱਸਿਆ ਕਿ “ਅਰਜੁਨ” ਵਜੋਂ ਪਛਾਣੇ ਗਏ ਇੱਕ ਹੋਰ ਵਿਅਕਤੀ ਨੇ ਕਥਿਤ ਤੌਰ ’ਤੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ। 9 ਅਗਸਤ ਨੂੰ ਬੇਸਿਕ ਸਿੱਖਿਆ ਅਧਿਕਾਰੀ ਰਿਧੀ ਪਾਂਡੇ ਦੇ ਆਦੇਸ਼ਾਂ ਤੋਂ ਬਾਅਦ, ਬਲਾਕ ਸਿੱਖਿਆ ਅਧਿਕਾਰੀ ਸੁਦਾਮਾ ਪ੍ਰਸਾਦ ਨੇ ਕੋਤਵਾਲੀ ਪੁਲੀਸ ਸਟੇਸ਼ਨ ਵਿੱਚ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਸਦਰ ਕੋਤਵਾਲੀ ਦੇ ਐੱਸਐੱਚਓ ਸਤਿੰਦਰ ਰਾਏ ਨੇ ਕਿਹਾ ਕਿ ਸਾਈਬਰ ਪੁਲੀਸ ਦੀ ਮਦਦ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, "ਮੁਲਜ਼ਮਾਂ ਦੀ ਤਕਨੀਕੀ ਤਰੀਕਿਆਂ ਨਾਲ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।’’
Advertisement
×