West Bengal Bypoll: ਕਾਲੀਗੰਜ ਸੀਟ ’ਤੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਅਲੀਫ਼ਾ ਅਹਿਮਦ ਅੱਗੇ
ਕੋਲਕਾਤਾ, 23 ਜੂਨ
ਪੱਛਮੀ ਬੰਗਾਲ ਦੇ ਕਾਲੀਗੰਜ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਹੋਣ ਲਈ ਸੋਮਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਜਾਰੀ ਹੈ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੀ ਉਮੀਦਵਾਰ ਅਲੀਫ਼ਾ ਅਹਿਮਦ 10ਵੇਂ ਗੇੜ ਦੀ ਗਿਣਤੀ ਵਿਚ ਭਾਜਪਾ ਦੇ ਆਸ਼ੀਸ਼ ਘੋਸ਼ ਤੋਂ 26494 ਵੋਟਾਂ ਨਾਲ ਅੱਗੇ ਸੀ। ਅਲੀਫ਼ਾ ਅਹਿਮਦ ਨੂੰ ਹੁਣ ਤੱਕ 47079 ਵੋਟ ਮਿਲੇ ਹਨ ਜਦੋਂਕਿ ਘੋਸ਼ ਦੇ ਖਾਤੇ ਵਿਚ 20585 ਵੋਟ ਹਨ। ਕਾਂਗਰਸ ਦੇ ਕਾਬਿਲ ਉੱਦੀਨ ਸ਼ੇਖ 16,566 ਵੋਟਾਂ ਨਾਲ ਤੀਜੇ ਸਥਾਨ ’ਤੇ ਹਨ। ਇਥੇ ਵੋਟਾਂ ਦੀ ਗਿਣਤੀ ਦੇ ਅਜੇ 13 ਗੇੜ ਬਾਕੀ ਹਨ।
ਚੋਣ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਕਾਲੀਗੰਜ ਵਿਚ ਜ਼ਿਮਨੀ ਚੋਣ ਲਈ 19 ਜੂਨ ਨੂੰ ਵੋਟਾਂ ਪਈਆਂ ਸਨ ਤੇ 60.32 ਫੀਸਦ ਪੋਲਿੰਗ ਹੋਈ ਸੀ। ਫਰਵਰੀ ਵਿਚ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਨਸੀਰੂਦੀਨ ਅਹਿਮਦ ਦੇ ਦੇਹਾਂਤ ਕਰਕੇ ਜ਼ਿਮਨੀ ਚੋਣ ਕਰਵਾਉਣੀ ਜ਼ਰੂਰੀ ਹੋ ਗਈ ਸੀ। ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਅਹਿਮਦ ਦੀ ਧੀ ਅਲੀਫ਼ਾ ਅਹਿਮਦ (38) ਨੂੰ ਉਮੀਦਵਾਰ ਵਜੋਂ ਮੈਦਾਨ ’ਚ ਉਤਾਰਿਆ ਸੀ। ਉਧਰ ਭਾਜਪਾ ਨੇ ਆਸ਼ੀਸ਼ ਘੋਸ਼ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਜਦੋਂਕਿ ਕਾਂਗਰਸ ਉਮੀਦਵਾਰ ਕਾਬਿਲ ਉੱਦੀਨ ਸ਼ੇਖ ਸੀਪੀਐੱਮ ਵੱਲੋਂ ਉਮੀਦਵਾਰ ਸਨ।
Kerala Bypoll: ਯੂਡੀਐੱਫ ਉਮੀਦਵਾਰ ਆਰੀਆਦਾਨ ਸ਼ੌਕਤ ਨੇ ਫੈਸਲਾਕੁਨ ਲੀਡ ਲਈ
ਮੱਲਾਪੁਰਮ(ਕੇਰਲਾ): ਉੱਤਰੀ ਕੇਰਲਾ ਜ਼ਿਲ੍ਹੇ ਦੀ ਨਿਲਾਂਬੁਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੀ ਵੋਟਾਂ ਦੀ ਗਿਣਤੀ ਦਾ ਅਮਲ ਜਾਰੀ ਹੈ। ਇਥੋਂ ਮੁੱਖ ਵਿਰੋਧੀ ਧਿਰ ਕਾਂਗਰਸ ਦੀ ਅਗਵਾਈ ਵਾਲੇ ਯੂਡੀਐੱਫ ਉਮੀਦਵਾਰ ਆਰੀਆਦਨ ਸ਼ੌਕਤ ਸੱਤਾਧਾਰੀ ਸੀਪੀਐੱਮ ਦੀ ਅਗਵਾਈ ਵਾਲੇ ਐੱਲਡੀਐੱਫ ਉਮੀਦਵਾਰ ਐੱਮ.ਸਵਰਾਜ ਤੋਂ ਅੱਗੇ ਹਨ। 19ਵੇਂ ਤੇ ਆਖਰੀ ਗੇੜ ਦੀ ਗਿਣਤੀ ਮਗਰੋਂ ਸ਼ੌਕਤ, ਜੋ ਮਰਹੂਮ ਕਾਂਗਰਸੀ ਆਗੂ ਆਰੀਆਦਨ ਮੁਹੰਮਦ ਦੇ ਪੁੱਤਰ ਹਨ, ਨੇ ਸਵਰਾਜ ਤੋਂ 11077 ਵੋਟਾਂ ਦੀ ਲੀਡ ਬਣਾਈ ਹੋਈ ਹੈ। ਸ਼ੌਕਤ ਨੂੰ ਹੁਣ ਤੱਕ 77737 ਵੋਟਾਂ ਪਈਆਂ ਹਨ ਜਦੋਂਕਿ ਸੀਪੀਐੱਮ ਉਮੀਦਵਾਰ ਸਵਰਾਜ ਦੇ ਖਾਤੇ ਵਿਚ 66660 ਵੋਟਾਂ ਹਨ।