ਮੁੱਖ ਮੰਤਰੀ ਦੇ ਕਾਫ਼ਲੇ ਦੀਆਂ ਗੱਡੀਆਂ ’ਚ ਡੀਜ਼ਲ ਦੀ ਥਾਂ ਪਾਇਆ ਪਾਣੀ, ਰਾਹ ’ਚ ਰੁਕੇ 19 ਵਾਹਨ
19 vehicles in MP CM's convoy halt midway as Innovas filled water with diesel
ਗੱਡੀਆਂ ਦੀਆਂ ਤੇਲ ਵਾਲੀਆਂ ਟੈਂਕੀਆਂ ਵਿਚ ਮਿਲਿਆ ਹੋਇਆ ਸੀ ਅੱਧਾ ਡੀਜ਼ਲ ਤੇ ਅੱਧਾ ਪਾਣੀ; ਅਧਿਕਾਰੀਆਂ ਵੱਲੋਂ ਪੈਟਰੋਲ ਪੰਪ ਸੀਲ ਕਰ ਕੇ ਮਾਮਲੇ ਦੀ ਜਾਂਚ ਜਾਰੀ
ਰਤਲਾਮ, 27 ਜੂਨ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਰਤਲਾਮ ਦੌਰੇ ਦੌਰਾਨ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਉਨ੍ਹਾਂ ਦੇ ਕਾਫਲੇ ਵਿੱਚ ਸ਼ਾਮਲ 19 ਇਨੋਵਾ ਦੋਸੀਗਾਂਓ ਦੇ ਪੈਟਰੋਲ ਪੰਪ ਤੋਂ ਡੀਜ਼ਲ ਭਰਵਾਉਣ ਤੋਂ ਬਾਅਦ ਅੱਧੇ ਰਸਤੇ ਵਿੱਚ ਹੀ ਰੁਕ ਗਈਆਂ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ ਬੀਤੀ ਰਾਤ ਲਗਭਗ 10 ਵਜੇ ਵਾਪਰੀ। ਮੁੱਖ ਮੰਤਰੀ ਦੇ ਕਾਫਲੇ ਦੀਆਂ ਗੱਡੀਆਂ ਨੇ ਸ਼ਹਿਰ ਦੀ ਹੱਦ 'ਤੇ ਸਥਿਤ ਭਾਰਤ ਪੈਟਰੋਲੀਅਮ ਦੇ ਸ਼ਕਤੀ ਫਿਊਲਜ਼ ਪੈਟਰੋਲ ਪੰਪ ਤੋਂ ਡੀਜ਼ਲ ਭਰਵਾਇਆ ਸੀ। ਡੀਜ਼ਲ ਭਰਵਾਉਣ ਤੋਂ ਬਾਅਦ ਜਦੋਂ ਗੱਡੀਆਂ ਅੱਗੇ ਵਧੀਆਂ, ਤਾਂ ਕੁਝ ਦੂਰ ਜਾ ਕੇ ਇੱਕ-ਇੱਕ ਕਰਕੇ ਬੰਦ ਹੋ ਗਈਆਂ।
मध्यप्रदेश में गजब हो गया, मुख्यमंत्री मोहन यादव के काफिले में 19 इनोवा गाड़ियों में डीजल की जगह पानी भर दिया गया! गाड़ियां एक-एक कर दम तोड़ती रहीं।
जब सीएम का ये हाल है, तो डबल इंजन की सरकार में आम जनता की गाड़ी कैसे चलती होगी, कल्पना से परे है। pic.twitter.com/6furb94sGZ
— Srinivas BV (@srinivasiyc) June 27, 2025
ਇਸ ਤੋਂ ਬਾਅਦ ਗੱਡੀਆਂ ਨੂੰ ਧੱਕਾ ਮਾਰ ਕੇ ਸੜਕ ਦੇ ਕਿਨਾਰੇ ਖੜ੍ਹਾ ਕਰਨਾ ਪਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜਾਂਚ ਦੌਰਾਨ ਖੁਲਾਸਾ ਹੋਇਆ ਕਿ ਕਾਰਾਂ ਦੀਆਂ ਡੀਜ਼ਲ ਟੈਂਕੀਆਂ ਵਿਚ 20 ਲਿਟਰ ਡੀਜ਼ਲ ’ਚ ਕਰੀਬ ਅੱਧਾ ਪਾਣੀ ਮਿਲਿਆ ਹੋਇਆ ਸੀ। ਇਹ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਭਾਜੜਾਂ ਪੈ ਗਈਆਂ।
ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੈਟਰੋਲ ਪੰਪ ਨੂੰ ਸੀਲ ਕਰ ਦਿੱਤਾ ਹੈ ਅਤੇ ਤੇਲ ਦੇ ਨਮੂਨੇ ਜਾਂਚ ਲਈ ਭੇਜ ਦਿੱਤੇ ਗਏ ਹਨ। ਅਧਿਕਾਰੀ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਗਲਤੀ ਮੀਂਹ ਦਾ ਪਾਣੀ ਟੈਂਕੀ ਵਿੱਚ ਲੀਕ ਹੋਣ ਕਾਰਨ ਹੋਈ ਹੈ ਜਾਂ ਇਹ ਕਿਸੇ ਦੀ ਲਾਪਰਵਾਹੀ ਦਾ ਨਤੀਜਾ ਹੈ।
ਇਨ੍ਹਾਂ ਗੱਡੀਆਂ ਦੇ ਖ਼ਰਾਬ ਹੋਣ ਕਾਰਨ ਬਦਲਵੀਆਂ ਗੱਡੀਆਂ ਇਦੌਰ ਤੋਂ ਮੰਗਾਈਆਂ ਗਈਆਂ ਸਨ। ਮਾਮਲੇ ਦੀ ਜਾਂਚ ਜਾਰੀ ਹੈ। - ਪੀਟੀਆਈ