ਹਿੰਸਾ ’ਚ ਸ਼ਾਮਲ ਨਹੀਂ ਸੀ: ਸ਼ਰਜੀਲ
ਕਾਰਕੁਨ ਸ਼ਰਜੀਲ ਇਮਾਮ ਨੇ ਅੱਜ ਸੁਪਰੀਮ ਕੋਰਟ ਤੋਂ ਫਰਵਰੀ 2020 ਦੇ ਦਿੱਲੀ ਦੰਗਿਆਂ ਦੇ ਮਾਮਲੇ ’ਚ ਜ਼ਮਾਨਤ ਦੀ ਮੰਗ ਕਰਦਿਆਂ ਕਿਹਾ ਕਿ ਉਹ ਨਾ ਤਾਂ ਹਿੰਸਾ ’ਚ ਸ਼ਾਮਲ ਸੀ ਅਤੇ ਨਾਲ ਹੀ ਉਸ ਦੀ ਇਸ ’ਚ ਕੋਈ ਭੂਮਿਕਾ ਸੀ ਅਤੇ...
Advertisement
ਕਾਰਕੁਨ ਸ਼ਰਜੀਲ ਇਮਾਮ ਨੇ ਅੱਜ ਸੁਪਰੀਮ ਕੋਰਟ ਤੋਂ ਫਰਵਰੀ 2020 ਦੇ ਦਿੱਲੀ ਦੰਗਿਆਂ ਦੇ ਮਾਮਲੇ ’ਚ ਜ਼ਮਾਨਤ ਦੀ ਮੰਗ ਕਰਦਿਆਂ ਕਿਹਾ ਕਿ ਉਹ ਨਾ ਤਾਂ ਹਿੰਸਾ ’ਚ ਸ਼ਾਮਲ ਸੀ ਅਤੇ ਨਾਲ ਹੀ ਉਸ ਦੀ ਇਸ ’ਚ ਕੋਈ ਭੂਮਿਕਾ ਸੀ ਅਤੇ ਉਹ ਛੇ ਸਾਲ ਤੋਂ ਵਿਚਾਰ ਅਧੀਨ ਕੈਦੀ ਵਜੋਂ ਜੇਲ੍ਹ ’ਚ ਬੰਦ ਹੈ। ਸ਼ਰਜੀਲ ਵੱਲੋਂ ਪੇਸ਼ ਹੋਏ ਵਕੀਲ ਸਿਧਾਰਥ ਦਵੇ ਨੇ ਜਸਟਿਸ ਅਰਵਿੰਦ ਕੁਮਾਰ ਤੇ ਐੱਨ ਵੀ ਅੰਜਾਰੀਆ ਦੇ ਬੈਂਚ ਨੂੰ ਦੱਸਿਆ ਕਿ ਸਰਕਾਰੀ ਧਿਰ ਨੇ ਸ਼ਰਜੀਲ ਖ਼ਿਲਾਫ਼ ਸਿਰਫ਼ ਇੱਕ ਗੱਲ ਰੱਖੀ ਹੈ ਅਤੇ ਉਹ ਹੈ- ਉਸ ਵੱਲੋਂ ਦਿੱਤਾ ਗਿਆ ਕਥਿਤ ‘ਭੜਕਾਊ ਭਾਸ਼ਣ’। ਭਾਸ਼ਣ ਵਿਚਲੇ ਕੁਝ ਸ਼ਬਦ ਠੀਕ ਨਹੀਂ ਸਨ ਪਰ ਇਹ ਇੱਕਪਾਸੜ ਨਹੀਂ ਸੀ।
Advertisement
Advertisement
×

