ਰਾਜਸਥਾਨ ਦੇ ਬਾੜਮੇਰ ’ਚ ਬੱਚਿਆਂ ’ਤੇ ਤਸ਼ੱਦਦ ਕਰਨ ਵਾਲਾ ਵਾਰਡਨ ਹਿਰਾਸਤ ’ਚ ਲਿਆ
ਸੁੱਤੇ ਪਏ ਦੋ ਬੱਚਿਆਂ ਦਾ ਪਿਸ਼ਾਬ ਨਿਕਲਣ ’ਤੇ ਲੋਹੇ ਦੀ ਗਰਮ ਰਾਡ ਲਾ ਕੇ ਸਜ਼ਾ ਦਿੱਤੀ
Advertisement
Gurukul warden detained for branding 2 children with hot iron rod in Rajasthan’s Barmerਇੱਥੋਂ ਦੇ ਬਾੜਮੇਰ ਵਿੱਚ ਵਿਦਿਆਰਥੀਆਂ ਨੂੰ ਲੋਹੇ ਦੀ ਗਰਮ ਰਾਡ ਨਾਲ ਸਜ਼ਾ ਦੇਣ ਵਾਲਾ ਵਾਰਡਨ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਨ੍ਹਾਂ ਬੱਚਿਆਂ ਦਾ ਸੁੱਤੇ ਹੋਏ ਪਿਸ਼ਾਬ ਨਿਕਲ ਗਿਆ ਸੀ ਤੇ ਵਾਰਡਨ ਨੇ ਬੱਚਿਆਂ ਨੂੰ ਸਬਕ ਸਿਖਾਉਣ ਲਈ ਅਜਿਹਾ ਤਸ਼ੱਦਦ ਢਾਹਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਵਿਦਿਆਰਥੀ ਰਾਤ ਨੂੰ ਗੁਰੂਕੁਲ ਤੋਂ ਭੱਜ ਗਿਆ ਅਤੇ ਉਸ ਨੇ ਆਪਣੇ ਪਰਿਵਾਰ ਨੂੰ ਕਥਿਤ ਤਸ਼ੱਦਦ ਬਾਰੇ ਦੱਸਿਆ। ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਇੱਕ ਗੁਰੂਕੁਲ ਦੇ ਅਧਿਆਪਕ-ਕਮ-ਵਾਰਡਨ ਨੇ ਕਥਿਤ ਤੌਰ ’ਤੇ ਦੋ ਬੱਚਿਆਂ ਜਿਨ੍ਹਾਂ ਦੀ ਉਮਰ 10 ਅਤੇ 11 ਸਾਲ ਦੇ ਕਰੀਬ ਹੈ, ਨੂੰ ਬਿਸਤਰਾ ਗਿੱਲਾ ਕਰਨ ਦੇ ਮਾਮਲੇ ’ਤੇ ਤੇ ਅਨੁਸ਼ਾਸਨ ਵਿਚ ਰਹਿਣਾ ਸਿਖਾਉਣ ਲਈ ਗਰਮ ਲੋਹੇ ਦੀ ਰਾਡ ਨਾਲ ਕੁੱਟਿਆ।
Advertisement
Advertisement
×