ਭਾਰਤ ਨਾਲ ਜੰਗ ਦੀ ਪੂਰੀ ਸੰਭਾਵਨਾ: ਖਵਾਜਾ ਆਸਿਫ
ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਭਾਰਤ ਨੂੰ ਸਿਰਫ ਔਰੰਗਜ਼ੇਬ ਵੇਲੇ ਹੀ ਇਕਜੁੱਟ ਦੱਸਿਆ
Asif also warns of 'real risk' of war with Indiaਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਰਤ ਨਾਲ ਜੰਗ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਵਿੱਖ ’ਚ ਕਿਸੇ ਵੀ ਹਥਿਆਰਬੰਦ ਸੰਘਰਸ਼ ਦੀ ਸਥਿਤੀ ’ਚ ਉਨ੍ਹਾਂ ਦਾ ਦੇਸ਼ ਵੱਡੀ ਕਾਮਯਾਬੀ ਹਾਸਲ ਕਰੇਗਾ।
ਆਸਿਫ ਨੇ ਇਹ ਟਿੱਪਣੀ ਇੱਕ ਇੰਟਰਵਿਊ ’ਚ ਕਰਦਿਆਂ ਕਿ ਭਾਰਤ ਔਰੰਗਜ਼ੇਬ ਵੇਲੇ ਹੀ ਇਕਜੁੱਟ ਸੀ। ਆਸਿਫ਼ ਨੇ ਕਿਹਾ ਕਿ ਉਹ ਜੰਗ ਦੇ ਮਾਮਲੇ ਵਿਚ ਅੱਗੇ ਨਹੀਂ ਵਧਣਾ ਚਾਹੁੰਦੇ ਪਰ ਉਹ ਇਸ ਤੋਂ ਇਨਕਾਰ ਨਹੀਂ ਕਰਦੇ ਹਨ। ਜੇਕਰ ਜੰਗ ਦੀ ਗੱਲ ਆਉਂਦੀ ਹੈ ਤਾਂ ਪਾਕਿਸਤਾਨ ਪਹਿਲਾਂ ਨਾਲੋਂ ਵਧੀਆ ਨਤੀਜਾ ਹਾਸਲ ਕਰੇਗਾ। ਉਨ੍ਹਾਂ ਦਾਅਵਾ ਕੀਤਾ ਕਿ ਔਰੰਗਜ਼ੇਬ ਦੇ ਥੋੜ੍ਹੇ ਸਮੇਂ ਨੂੰ ਛੱਡ ਕੇ ਭਾਰਤ ਕਦੇ ਵੀ ਇੱਕਜੁੱਟ ਨਹੀਂ ਸੀ। ਆਸਿਫ਼ ਨੇ ਕਿਹਾ ਕਿ ਪਾਕਿਸਤਾਨੀ ਘਰ ਵਿਚ ਬਹਿਸ ਕਰਦੇ ਹਨ ਅਤੇ ਮੁਕਾਬਲਾ ਕਰਦੇ ਹਨ ਪਰ ਭਾਰਤ ਨਾਲ ਟਕਰਾਅ ਵੇਲੇ ਇਕੱਠੇ ਹੋ ਜਾਂਦੇ ਹਨ।
ਉਸ ਦੀ ਹਾਲੀਆ ਟਿੱਪਣੀ ਭਾਰਤੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ ਦੇ ਬਿਆਨਾਂ ਤੋਂ ਬਾਅਦ ਆਈ ਹੈ ਜਿਸ ਵਿਚ ਉਨ੍ਹਾਂ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਪਾਕਿਸਤਾਨ ਵਿਸ਼ਵ ਦੇ ਨਕਸ਼ੇ ’ਤੇ ਰਹਿਣਾ ਚਾਹੁੰਦਾ ਹੈ ਤਾਂ ਦਹਿਸ਼ਤਗਰਦਾਂ ਦਾ ਸਮਰਥਨ ਕਰਨਾ ਬੰਦ ਕਰੇ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਰਤ ਨਾਲ ਜੰਗ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਵਿੱਖ ’ਚ ਕਿਸੇ ਵੀ ਹਥਿਆਰਬੰਦ ਸੰਘਰਸ਼ ਦੀ ਸਥਿਤੀ ’ਚ ਉਨ੍ਹਾਂ ਦਾ ਦੇਸ਼ ਵੱਡੀ ਕਾਮਯਾਬੀ ਹਾਸਲ ਕਰੇਗਾ। ਏਐੱਨਆਈ