DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੱਦਾਖ ਨੂੰ ਰਾਜ ਦਾ ਦਰਜਾ ਦਿਵਾਉਣ ਲਈ ਵਾਂਗਚੁੱਕ ਵੱਲੋਂ ਭੁੱਖ ਹੜਤਾਲ ਸ਼ੁਰੂ

Sonam Wangchuk, Leh Apex Body sit on fast in Leh over demand for Ladakh's statehood; ਕੇਂਦਰ ਸਰਕਾਰ ’ਤੇ ਲਾਇਆ ਮੰਗਾਂ ਵੱਲ ਧਿਆਨ ਨਾ ਦੇਣ ਦਾ ਦੋਸ਼   
  • fb
  • twitter
  • whatsapp
  • whatsapp
Advertisement

ਵਾਤਾਵਰਣ ਕਾਰਕੁਨ ਸੋਨਮ ਵਾਂਗਚੁਕ ਅਤੇ ‘ਲੇਹ ਅਪੈਕਸ ਬਾਡੀ’ (Sonam Wangchuk and the Leh Apex Body) ਨੇ ਅੱਜ ਐਲਾਨ ਕੀਤਾ ਕਿ ਉਹ ਲੱਦਾਖ ਨੂੰ ਸੰਵਿਧਾਨ ਦੇ ਛੇਵੇਂ ਸ਼ਡਿਊਲ ’ਚ ਸ਼ਾਮਲ ਕਰਾਉਣ ਅਤੇ ਰਾਜ ਦਾ ਦਰਜਾ ਦੇਣ ਦੀਆਂ ਮੰਗਾਂ ਨੂੰ ਲੈ ਕੇ ਲੇਹ ’ਚ 35 ਦਿਨ ਦੀ ਭੁੱਖ ਹੜਤਾਲ ਸ਼ੁਰੂ ਕਰ ਰਹੇ ਹਨ।

ਸਰਬ ਧਰਮ ਪ੍ਰਾਰਥਨਾ ਸਭਾ ਮਗਰੋਂ ਪੱਤਰਕਾਰ ਸੰਮੇਲਨ ’ਚ ਵਾਤਾਵਰਨ ਕਾਰਕੁਨ, ਅਕਾਦਮੀਸ਼ੀਅਨ ਅਤੇ ‘ਰੇਮਨ ਮੈਗਸੈਸੇ’ ਪੁਰਸਕਾਰ ਜੇਤੂ ਵਾਂਗਚੁਕ ਨੇ ਕਿਹਾ ਕਿ ਉਨ੍ਹਾ ਅੱਜ ਤੋਂ ਇੱਕ ਹੋਰ ਭੁੱਖ ਹੜਤਾਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਉਨ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪਿਛਲੇ ਦੋ ਮਹੀਨੇ ਤੋਂ ਕੋਈ ਮੀਟਿੰਗ ਨਹੀਂ ਸੱਦੀ ਹੈ। ਵਾਂਗਚੁਕ ਨੇ ਕਿਹਾ ਕਿ ਲੱਦਾਖ ਨੂੰ ਸੰਵਿਧਾਨ ਦੇ ਛੇਵੇਂ ਸ਼ਡਿਊਲ ਤਹਿਤ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਵੱਲ ਕੇਂਦਰ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ। ਇਸ ਲਈ ਉਹ ਆਪਣਾ ਪ੍ਰਦਰਸ਼ਨ ਤੇਜ਼ ਕਰਨ ਲਈ ਮਜਬੂਰ ਹੋ ਰਹੇ ਹਨ।

Advertisement

ਵਾਂਗਚੁਕ ਨੇ ਕਿਹਾ ਕਿ ਲੇਹ ’ਚ ‘ਹਿੱਲ ਕੌਂਸਲ’ ਦੀਆਂ ਚੋਣਾਂ ਜਲਦੀ ਹੀ ਹੋਣ ਵਾਲੀਆਂ ਹਨ ਅਤੇ ਉਨ੍ਹਾਂ ਕੇਂਦਰ ’ਚ ਹਾਕਮ ਪਾਰਟੀ (ਭਾਜਪਾ) ਨੂੰ ਯਾਦ ਦਿਵਾਇਆ ਕਿ ਪਿਛਲੀਆਂ ਕੌਂਸਲ ਚੋਣਾਂ ’ਚ ਉਸ ਨੇ ਲੱਦਾਖ ਨੂੰ ਛੇਵੇਂ ਸ਼ਡਿਊਲ ਦਾ ਦਰਜਾ ਦੇਣ ਦਾ ਵਾਅਦਾ ਕੀਤਾ ਸੀ।
Advertisement
×