ਪੱਛਮੀ ਬੰਗਾਲ ’ਚ ਪੰਚਾਇਤ ਚੋਣਾਂ ਲਈ ਵੋਟਿੰਗ, ਹਿੰਸਾ ’ਚ 11 ਮੌਤਾਂ ਤੇ ਕਈ ਜ਼ਖ਼ਮੀ
ਕੋਲਕਾਤਾ, 8 ਜੁਲਾਈ ਪੱਛਮੀ ਬੰਗਾਲ ਵਿਚ ਤਿੰਨ ਪੱਧਰੀ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ ਜਾਰੀ ਹੈ, ਜਦਕਿ ਰਾਜ ਵਿਚ ਚੋਣਾਂ ਨਾਲ ਸਬੰਧਤ ਹਿੰਸਾ ਵਿਚ ਬੀਤ ਰਾਤ ਤੋਂ ਹੁਣ ਤੱਕ 11 ਜਾਨਾਂ ਜਾ ਚੁੱਕੀਆਂ ਹਨ। ਮਰਨ ਵਾਲਿਆਂ ਵਿੱਚ ਸੱਤਾਧਾਰੀ ਟੀਐੱਮਸੀ ਦੇ 6,...
Advertisement
ਕੋਲਕਾਤਾ, 8 ਜੁਲਾਈ
ਪੱਛਮੀ ਬੰਗਾਲ ਵਿਚ ਤਿੰਨ ਪੱਧਰੀ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ ਜਾਰੀ ਹੈ, ਜਦਕਿ ਰਾਜ ਵਿਚ ਚੋਣਾਂ ਨਾਲ ਸਬੰਧਤ ਹਿੰਸਾ ਵਿਚ ਬੀਤ ਰਾਤ ਤੋਂ ਹੁਣ ਤੱਕ 11 ਜਾਨਾਂ ਜਾ ਚੁੱਕੀਆਂ ਹਨ। ਮਰਨ ਵਾਲਿਆਂ ਵਿੱਚ ਸੱਤਾਧਾਰੀ ਟੀਐੱਮਸੀ ਦੇ 6, ਭਾਜਪਾ, ਸੀਪੀਐੱਮ, ਕਾਂਗਰਸ , ਆਈਐੱਸਐੱਫ ਦਾ ਇਕ ਇਕ ਸਮਰਥਕ ਤੇ ਇਕ ਨਾਮੂਲਮ ਵਿਅਕਤੀ ਸ਼ਾਮਲ ਹੈ। ਇਸ ਦੌਰਾਨ ਕਈ ਵਿਅਕਤ ਜ਼ਖ਼ਮੀ ਵੀ ਹੋਏ ਹਨ। ਸੂਬੇ ਦੇ ਪੇਂਡੂ ਖੇਤਰਾਂ ਦੀਆਂ 73,887 ਸੀਟਾਂ 'ਤੇ ਸਵੇਰੇ 7 ਵਜੇ ਮਤਦਾਨ ਸ਼ੁਰੂ ਹੋਇਆ ਅਤੇ 5.67 ਕਰੋੜ ਲੋਕ 2.06 ਲੱਖ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
Advertisement
Advertisement
×