DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਵੋਟ ਚੋਰ’ ਐੱਨ ਡੀ ਏ ਸਰਕਾਰ ‘ਜ਼ਮੀਨ ਚੋਰ’ ਵੀ ਹੈ: ਕਨ੍ਹੱਈਆ ਕੁਮਾਰ

ਭਾਗਲਪੁਰ ਵਿੱਚ ਪਾਵਰ ਪਲਾਂਟ ਲਈ ਅਡਾਨੀ ਗਰੁੱਪ ਨੂੰ ‘ਕੌਡੀਆਂ ਦੇ ਭਾਅ’ ਜ਼ਮੀਨ ਦੇਣ ਦਾ ਦੋਸ਼

  • fb
  • twitter
  • whatsapp
  • whatsapp
Advertisement
ਕਾਂਗਰਸ ਆਗੂ ਕਨ੍ਹੱਈਆ ਕੁਮਾਰ ਨੇ ਅੱਜ ਦੋਸ਼ ਲਾਇਆ ਕਿ ਬਿਹਾਰ ਵਿੱਚ ‘ਵੋਟ ਚੋਰੀ’ ਰਾਹੀਂ ਬਣੀ ਐੱਨ ਡੀ ਏ ਸਰਕਾਰ ‘ਜ਼ਮੀਨ ਚੋਰ’ ਵੀ ਹੈ। ਉਹ ਬਿਹਾਰ ਦੇ ਭਾਗਲਪੁਰ ਵਿੱਚ ਪਾਵਰ ਪਲਾਂਟ ਲਾਉਣ ਲਈ ਅਡਾਨੀ ਗਰੁੱਪ ਨੂੰ ਕਥਿਤ ਤੌਰ ’ਤੇ ‘ਕੌਡੀਆਂ ਦੇ ਭਾਅ’ 1000 ਏਕੜ ਤੋਂ ਵੱਧ ਜ਼ਮੀਨ ਦੇਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਹਵਾਲਾ ਦੇ ਰਹੇ ਸਨ।

ਕਨ੍ਹੱਈਆ ਕੁਮਾਰ ਨੇ ਇੱਥੇ ਪ੍ਰੈੱਸ ਕਾਨਫਰੰਸ ਵਿੱਚ ਦੋਸ਼ ਲਾਇਆ, ‘ਵੋਟ ਚੋਰੀ ਰਾਹੀਂ ਬਣੀ ਸਰਕਾਰ ‘ਜ਼ਮੀਨ ਚੋਰ, ਮੁਨਾਫ਼ਾਖੋਰ ਅਤੇ ਬਚਤ ਚੋਰ’ ਵੀ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਬਿਹਾਰ ਵਿੱਚ ਐੱਨ ਡੀ ਏ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤਾਂ ਨੂੰ ਬਿਹਾਰ ਦੇ ਸਰੋਤ ਲੁਟਾਉਣ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬਾ ਕਾਂਗਰਸ ਨੇ ‘20 ਸਾਲ, 20 ਸਵਾਲ’ ਨਾਂ ਦੀ ਇੱਕ ਲੜੀ ਸ਼ੁਰੂ ਕੀਤੀ ਹੈ, ਜਿਸ ਤਹਿਤ ਪਾਰਟੀ ਆਗੂ ਬਿਹਾਰ ਦੇ ਲੋਕਾਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਸਰਕਾਰ ਤੋਂ ਸਵਾਲ ਕਰਨਗੇ ਅਤੇ ਉਸ ਨੂੰ ‘ਬੇਨਕਾਬ’ ਕਰਨਗੇ। ਵਿਰੋਧੀ ਧਿਰ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਸੂਬੇ ਵਿੱਚ 20 ਸਾਲਾਂ ਦੇ ਸ਼ਾਸਨ ਵੱਲ ਇਸ਼ਾਰਾ ਕਰ ਰਹੀ ਹੈ।

Advertisement

ਇਸ ਮੁਹਿੰਮ ਦੇ ਪਹਿਲੇ ਦਿਨ ਕਨ੍ਹੱਈਆ ਕੁਮਾਰ ਨੇ ਅਡਾਨੀ ਗਰੁੱਪ ਨੂੰ ਭਾਗਲਪੁਰ ਵਿੱਚ ਕਥਿਤ ਤੌਰ ’ਤੇ 1 ਰੁਪਏ ਪ੍ਰਤੀ ਏਕੜ ਦੀ ਦਰ ’ਤੇ 1,000 ਏਕੜ ਜ਼ਮੀਨ ਅਲਾਟ ਕਰਨ ’ਤੇ ਸਵਾਲ ਚੁੱਕੇ। ਉਨ੍ਹਾਂ ਦਾਅਵਾ ਕੀਤਾ, ‘ਕੇਂਦਰ ਸਰਕਾਰ ਨੇ ਸੂਬੇ ਵਿੱਚ ਪਾਵਰ ਪਲਾਂਟ ਪ੍ਰਾਜੈਕਟ ਲਈ ਅਲਾਟ ਕੀਤੇ 21,000 ਕਰੋੜ ਰੁਪਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤ ਅਡਾਨੀ ਨੂੰ ਦੇ ਦਿੱਤੇ ਹਨ।’

Advertisement

ਕਾਂਗਰਸ ਆਗੂ ਨੇ ਐੱਨ ਡੀ ਏ ਸਰਕਾਰ ਦੀ 30 ਸਤੰਬਰ ਨੂੰ ਰਾਜਸਥਾਨ ਯੂਨੀਵਰਸਿਟੀ ਵਿੱਚ ਲੋਕਾਂ ਦੇ ਪੈਸੇ ਦੀ ਵਰਤੋਂ ਕਰਕੇ ਆਰ ਐੱਸ ਐੱਸ ਦਾ ਸਮਾਗਮ ਕਰਵਾਉਣ ਲਈ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘ਯੂਨੀਵਰਸਿਟੀ ਸਰਕਾਰੀ ਜਾਇਦਾਦ ਹੈ ਅਤੇ ਇਸ ਨੂੰ ਕਿਸੇ ਖਾਸ ਵਿਚਾਰਧਾਰਾ ਦਾ ਗੜ੍ਹ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।’

Advertisement
×