DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Vote Chori: ਰਾਹੁਲ ਗਾਂਧੀ ’ਤੇ ਚੀਕਣ ਦੀ ਥਾਂ ਦੋਸ਼ਾਂ ਦੀ ਜਾਂਚ ਕਰਵਾਉਂਦਾ ਚੋਣ ਕਮਿਸ਼ਨ: ਕੁਰੈਸ਼ੀ

ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ.ਵਾਈ.ਕੁਰੈਸ਼ੀ ਨੇ ‘ਵੋਟ ਚੋਰੀ’ ਦੇ ਦੋਸ਼ਾਂ ਬਾਰੇ ਜਵਾਬ ਲਈ ਚੋਣ ਕਮਿਸ਼ਨ ਦੀ ਸਖ਼ਤ ਆਲੋਚਨਾ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਚੋਣ ਸੰਸਥਾ ਨੂੰ ‘ਇਤਰਾਜ਼ਯੋਗ ਤੇ ਅਪਮਾਨਜਨਕ’ ਭਾਸ਼ਾ ਵਿਚ ਚੀਕਣ ਦੀ ਥਾਂ ਵਿਰੋਧੀ ਧਿਰ ਦੇ ਆਗੂ ਰਾਹੁਲ...
  • fb
  • twitter
  • whatsapp
  • whatsapp
featured-img featured-img
ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ.ਵਾਈ.ਕੁਰੈਸ਼ੀ। ਫਾਈਲ ਫੋਟੋ: ਪੀਟੀਆਈ
Advertisement
ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ.ਵਾਈ.ਕੁਰੈਸ਼ੀ ਨੇ ‘ਵੋਟ ਚੋਰੀ’ ਦੇ ਦੋਸ਼ਾਂ ਬਾਰੇ ਜਵਾਬ ਲਈ ਚੋਣ ਕਮਿਸ਼ਨ ਦੀ ਸਖ਼ਤ ਆਲੋਚਨਾ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਚੋਣ ਸੰਸਥਾ ਨੂੰ ‘ਇਤਰਾਜ਼ਯੋਗ ਤੇ ਅਪਮਾਨਜਨਕ’ ਭਾਸ਼ਾ ਵਿਚ ਚੀਕਣ ਦੀ ਥਾਂ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਦਾ ਹੁਕਮ ਦੇਣਾ ਚਾਹੀਦਾ ਸੀ।

ਕੁਰੈਸ਼ੀ ਨੇ ਪੀਟੀਆਈ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਕਿ ਗਾਂਧੀ ਵੱਲੋਂ ਦੋਸ਼ ਲਗਾਉਂਦੇ ਸਮੇਂ ਵਰਤੇ ਗਏ ਜ਼ਿਆਦਾਤਰ ਸ਼ਬਦ ਜਿਵੇਂ ਕਿ ‘ਹਾਈਡ੍ਰੋਜਨ ਬੰਬ’ ਨਾਲ ਤੁਲਨਾ ਭਾਵੇਂ ‘ਸਿਆਸੀ ਬਿਆਨਬਾਜ਼ੀ’ ਸੀ ਪਰ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸੀ ਆਗੁੂ ਵੱਲੋਂ ਰੱਖੀਆਂ ਸ਼ਿਕਾਇਤਾਂ ਦੀ ਵਿਸਥਾਰ ਨਾਲ ਜਾਂਚ ਕਰਨ ਦੀ ਲੋੜ ਹੈ।

Advertisement

ਸਾਬਕਾ ਮੁੱਖ ਚੋਣ ਕਮਿਸ਼ਨਰ ਨੇ ਚੋਣ ਕਮਿਸ਼ਨ (EC) ਦੇ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਦੇ ਢੰਗ ਤਰੀਕੇ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਸ ਨਾਲ ਨਾ ਸਿਰਫ਼ ‘ਅਣਕਿਆਸੀਆਂ ਮੁਸ਼ਕਲਾਂ’ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬਲਕਿ ਚੋਣ ਸੰਸਥਾ ਨੇ ‘ਭਰਿੰਡਾਂ ਦੇ ਛੱਤੇ’ ਵਿੱਚ ਹੱਥ ਦਿੱਤਾ ਹੈ ਜੋ ਇਸ ਨੂੰ ਨੁਕਸਾਨ ਪਹੁੰਚਾਏਗਾ।

ਕੁਰੈਸ਼ੀ ਨੇ ਜੁਗਰਨਾਟ ਬੁੱਕਸ ਵੱਲੋਂ ਪ੍ਰਕਾਸ਼ਿਤ ਆਪਣੀ ਨਵੀਂ ਕਿਤਾਬ ‘Democracy's Heartland’ ਦੀ ਲਾਂਚ ਤੋਂ ਪਹਿਲਾਂ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਤੁਸੀਂ ਜਾਣਦੇ ਹੋ ਜਦੋਂ ਮੈਂ ਚੋਣ ਕਮਿਸ਼ਨ ਦੀ ਕੋਈ ਆਲੋਚਨਾ ਸੁਣਦਾ ਹਾਂ, ਤਾਂ ਮੈਨੂੰ ਬਹੁਤ ਚਿੰਤਾ ਹੁੰਦੀ ਹੈ ਅਤੇ ਬਹੁਤ ਦੁੱਖ ਹੁੰਦਾ ਹੈ, ਨਾ ਸਿਰਫ਼ ਭਾਰਤ ਦੇ ਨਾਗਰਿਕ ਵਜੋਂ, ਸਗੋਂ ਇਸ ਲਈ ਵੀ ਕਿਉਂਕਿ ਮੈਂ ਖੁਦ ਮੁੱਖ ਚੋਣ ਕਮਿਸ਼ਨਰ ਰਿਹਾ ਹਾਂ, ਉਸ ਸੰਸਥਾ ਵਿੱਚ ਮੈਂ ਇੱਕ ਜਾਂ ਦੋ ਇੱਟ ਵੀ ਲਗਾਈ ਹੈ।’’

ਸਾਲ 2010 ਅਤੇ 2012 ਵਿਚਕਾਰ ਮੁੱਖ ਚੋਣ ਕਮਿਸ਼ਨਰ (CEC) ਰਹੇ ਕੁਰੈਸ਼ੀ ਨੇ ਕਿਹਾ, ‘‘ਜਦੋਂ ਮੈਂ ਉਸ ਸੰਸਥਾ ਨੂੰ ਕਿਸੇ ਵੀ ਤਰੀਕੇ ਨਾਲ ਹਮਲੇ ਅਧੀਨ ਜਾਂ ਕਮਜ਼ੋਰ ਹੁੰਦਾ ਦੇਖਦਾ ਹਾਂ ਤਾਂ ਮੈਨੂੰ ਫ਼ਿਕਰ ਹੁੰਦੀ ਹੈ। ਚੋਣ ਕਮਿਸ਼ਨ ਨੂੰ ਵੀ ਸਵੈ-ਪੜਚੋਲ ਕਰਨੀ ਚਾਹੀਦੀ ਹੈ ਤੇ ਫਿਕਰਮੰਦ ਹੋਣਾ ਚਾਹੀਦਾ ਹੈ। ਇਹ ਉਨ੍ਹਾਂ ’ਤੇ ਨਿਰਭਰ ਕਰਦਾ ਹੈ ਕਿ ਉਹ ਉਨ੍ਹਾਂ ਸਾਰੀਆਂ ਤਾਕਤਾਂ ਅਤੇ ਦਬਾਅ ਦਾ ਸਾਹਮਣਾ ਕਰਨ ਜੋ ਉਨ੍ਹਾਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ।’’

ਕੁਰੈਸ਼ੀ ਨੇ ਕਿਹਾ, ‘‘ਉਨ੍ਹਾਂ ਨੂੰ ਲੋਕਾਂ ਦਾ ਵਿਸ਼ਵਾਸ ਜਿੱਤਣਾ ਪਵੇਗਾ... ਤੁਹਾਨੂੰ ਵਿਰੋਧੀ ਪਾਰਟੀਆਂ ਦਾ ਵਿਸ਼ਵਾਸ ਚਾਹੀਦਾ ਹੈ। ਮੈਂ ਹਮੇਸ਼ਾ ਵਿਰੋਧੀ ਪਾਰਟੀਆਂ ਨੂੰ ਤਰਜੀਹ ਦਿੱਤੀ ਹੈ ਕਿਉਂਕਿ ਉਹ ਕਮਜ਼ੋਰ ਹਨ।’’ ਕੁਰੈਸ਼ੀ ਨੇ ਕਿਹਾ ਕਿ ਸੱਤਾ ਵਿਚ ਬੈਠੀ ਪਾਰਟੀ ਨੂੰ ਲਾਡ-ਪਿਆਰ ਦੀ ਓਨੀ ਲੋੜ ਨਹੀਂ ਹੁੰਦੀ ਜਿੰਨੀ ਵਿਰੋਧੀ ਧਿਰ ਨੂੰ ਹੁੰਦੀ ਹੈ। ਕਿਉਂਕਿ ਵਿਰੋਧੀ ਧਿਰ ਸੱਤਾ ਤੋਂ ਬਾਹਰ ਹੈ।

ਉਨ੍ਹਾਂ ਕਿਹਾ, ‘‘ਇਸ ਲਈ ਆਮ ਕਰਕੇ ਮੇਰੇ ਸਟਾਫ਼ (ਜਦੋਂ ਮੈਂ CEC ਸੀ) ਨੂੰ ਇਹ ਹਦਾਇਤ ਸੀ ਕਿ ਉਹ ਦਰਵਾਜ਼ੇ ਖੁੱਲ੍ਹੇ ਰੱਖਣ ਤੇ ਜੇਕਰ ਉਹ (ਵਿਰੋਧੀ ਧਿਰ) ਮਿਲਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਮਿਲਨ ਦਾ ਸਮਾਂ ਦਿਓ, ਉਨ੍ਹਾਂ ਦੀ ਗੱਲ ਸੁਣੋ, ਉਨ੍ਹਾਂ ਨਾਲ ਗੱਲ ਕਰੋ, ਜੇ ਉਹ ਕੋਈ ਛੋਟਾ ਮੋਟਾ ਕੰਮ ਚਾਹੁੰਦੇ ਹਨ, ਤਾਂ ਇਹ ਕਰੋ ਬਸ਼ਰਤੇ ਇਹ ਕਿਸੇ ਹੋਰ ਦੀ ਕੀਮਤ ’ਤੇ ਨਾ ਹੋਵੇ।’’ ਇੱਥੇ ਵਿਰੋਧੀ ਧਿਰ ਨੂੰ ਵਾਰ ਵਾਰ ਸੁਪਰੀਮ ਕੋਰਟ ਜਾਣਾ ਪੈਂਦਾ ਹੈ। ਅਸਲ ਵਿੱਚ 23 ਪਾਰਟੀਆਂ ਨੂੰ ਕਹਿਣਾ ਪਿਆ ਹੈ ਕਿ ਉਨ੍ਹਾਂ ਨੂੰ ਮੁਲਾਕਾਤ ਲਈ ਸਮਾਂ ਨਹੀਂ ਮਿਲ ਰਿਹਾ ਅਤੇ ਕੋਈ ਉਨ੍ਹਾਂ ਦੀ ਗੱਲ ਨਹੀਂ ਸੁਣ ਰਿਹਾ ਹੈ।

ਕੁਰੈਸ਼ੀ ਨੇ ਦਲੀਲ ਦਿੱਤੀ ਕਿ ਚੋਣ ਕਮਿਸ਼ਨ ਨੂੰ ਰਾਹੁਲ ਗਾਂਧੀ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਕਹਿਣ ਦੀ ਥਾਂ ਉਨ੍ਹਾਂ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਕਰਵਾਉਣੀ ਚਾਹੀਦੀ ਸੀ।

ਕੁਰੈਸ਼ੀ ਨੇ ਕਿਹਾ, ‘‘ਰਾਹੁਲ ਗਾਂਧੀ ਆਖ਼ਰਕਾਰ ਵਿਰੋਧੀ ਧਿਰ ਦੇ ਨੇਤਾ (ਐਲਓਪੀ) ਹਨ, ਉਨ੍ਹਾਂ ’ਤੇ ਉਸ ਤਰ੍ਹਾਂ ਨਾ ਚੀਕੋ ਜਿਵੇਂ ਚੋਣ ਕਮਿਸ਼ਨ ਨੇ ਕੀਤਾ। ਮੈਨੂੰ ਲੱਗਦਾ ਹੈ ਕਿ ਇਹ ਉਸ ਚੋਣ ਕਮਿਸ਼ਨ ਵਰਗਾ ਨਹੀਂ ਹੈ ਜਿਸ ਨੂੰ ਅਸੀਂ ਜਾਣਦੇ ਹਾਂ। ਉਹ ਆਖ਼ਰਕਾਰ ਵਿਰੋਧੀ ਧਿਰ ਦੇ ਨੇਤਾ ਹਨ, ਉਹ ਸੜਕ ’ਤੇ ਚੱਲਣ ਵਾਲਾ ਕੋਈ ਆਮ ਆਦਮੀ ਨਹੀਂ ਹੈ। ਉਹ ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰ ਰਿਹਾ ਹੈ, ਉਹ ਲੱਖਾਂ ਲੋਕਾਂ ਦੀ ਰਾਏ ਪ੍ਰਗਟ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਇਹ ਕਹਿਣਾ, ‘ਹਲਫ਼ਨਾਮਾ ਦਿਓ ਨਹੀਂ ਤਾਂ ਅਸੀਂ ਇਹ ਕਰਾਂਗੇ ਅਤੇ ਉਹ ਕਰਾਂਗੇ', ਉਨ੍ਹਾਂ (CEC) ਦੀ ਸਰੀਰਕ ਭਾਸ਼ਾ ਅਤੇ ਉਨ੍ਹਾਂ ਦਾ ਵਿਹਾਰ ਦੋਵੇਂ ਇਤਰਾਜ਼ਯੋਗ ਅਤੇ ਅਪਮਾਨਜਨਕ ਹਨ।’’

ਕੁਰੈਸ਼ੀ ਨੇ ਕਿਹਾ, ‘‘ਮੈਂ ਅਕਸਰ ਕਹਿੰਦਾ ਹਾਂ, ਮੰਨ ਲਓ ਕਿ ਉਹ (ਵਿਰੋਧੀ ਧਿਰ) ਪਲਟ ਕੇ ਕਹਿੰਦੇ ਹਨ ‘ਠੀਕ ਹੈ, ਤੁਸੀਂ ਇੱਕ ਨਵੀਂ ਭੂਮਿਕਾ ਲੈ ਕੇ ਆ ਰਹੇ ਹੋ, ਇੱਕ ਹਲਫ਼ਨਾਮਾ ਦਿਓ ਕਿ ਇਸ ਵਿਚ ਕੋਈ ਗ਼ਲਤੀ ਨਹੀਂ ਹੈ। ਅਤੇ ਜੇਕਰ ਕੋਈ ਗਲਤੀ ਹੋਈ ਤਾਂ ਤੁਹਾਡੇ ਉੱਤੇ ਅਪਰਾਧਿਕ ਕੇਸ ਚਲਾਇਆ ਜਾਵੇਗਾ। ਕੀ ਤੁਸੀਂ ਅਜਿਹੀ ਸਥਿਤੀ ਬਾਰੇ ਸੋਚ ਸਕਦੇ ਹੋ?’’

ਇਹ ਕਹਿੰਦੇ ਹੋਏ ਕਿ ਚੋਣ ਕਮਿਸ਼ਨ ਨੂੰ ਦੋਸ਼ਾਂ ਦੀ ਜਾਂਚ ਦਾ ਹੁਕਮ ਦੇਣਾ ਚਾਹੀਦਾ ਸੀ, ਕੁਰੈਸ਼ੀ ਨੇ ਕਿਹਾ ਕਿ ਸਿਰਫ਼ ਵਿਰੋਧੀ ਧਿਰ ਦੇ ਨੇਤਾ ਹੀ ਨਹੀਂ, ਸਗੋਂ ਜੇਕਰ ਕਿਸੇ ਨੇ ਵੀ ਸ਼ਿਕਾਇਤ ਕੀਤੀ ਸੀ, ਤਾਂ ਆਮ ਵਾਂਗ ਫੌਰੀ ਜਾਂਚ ਦਾ ਹੁਕਮ ਦੇਣਾ ਬਣਦਾ ਹੈ।

ਕੁਰੈਸ਼ੀ ਨੇ ਕਿਹਾ, ‘‘ਸਾਨੂੰ (EC) ਸਿਰਫ਼ ਨਿਰਪੱਖ ਹੀ ਨਹੀਂ ਹੋਣਾ ਚਾਹੀਦਾ, ਸਗੋਂ ਸਾਨੂੰ ਨਿਰਪੱਖ ਦਿਖਣਾ ਵੀ ਚਾਹੀਦਾ ਹੈ। ਜਾਂਚ ਤੱਥਾਂ ਨੂੰ ਸਾਹਮਣੇ ਲਿਆਉਂਦੀ ਹੈ। ਇਸ ਲਈ EC ਨੇ ਜਿਸ ਤਰ੍ਹਾਂ ਪ੍ਰਤੀਕਿਰਿਆ ਦਿੱਤੀ, ਉਸ ਦੀ ਬਜਾਏ ਜਾਂਚ ਸਹੀ ਕੰਮ ਸੀ ਅਤੇ ਉਨ੍ਹਾਂ ਨੇ ਇੱਕ ਮੌਕਾ ਗੁਆ ਦਿੱਤਾ।’’

ਸਾਬਕਾ ਚੋਣ ਕਮਿਸ਼ਨਰ ਕੁਰੈਸ਼ੀ ਦੀ ਇਹ ਟਿੱਪਣੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਪਿਛਲੇ ਮਹੀਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੇ ਉਸ ਬਿਆਨ ਤੋਂ ਬਾਅਦ ਆਈ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਗਾਂਧੀ ਨੂੰ ਵੋਟਰ ਸੂਚੀ ਵਿੱਚ ਬੇਨਿਯਮੀਆਂ ਦੇ ਆਪਣੇ ਦੋਸ਼ਾਂ ਬਾਰੇ ਸੱਤ ਦਿਨਾਂ ਦੇ ਅੰਦਰ ਹਲਫ਼ਨਾਮਾ ਦਾਇਰ ਕਰਨਾ ਹੋਵੇਗਾ, ਨਹੀਂ ਤਾਂ ਉਨ੍ਹਾਂ ਦੇ ‘ਵੋਟ ਚੋਰੀ’ ਦੇ ਦਾਅਵਿਆਂ ਨੂੰ ਬੇਬੁਨਿਆਦ ਅਤੇ ਅਵੈਧ ਕਰਾਰ ਦਿੱਤਾ ਜਾਵੇਗਾ। -ਪੀਟੀਆਈ

Advertisement
×