Vote chori: ਆਲੰਦ ਹਲਕੇ ਵਿਚ ਪੈਸੇ ਲੈ ਕੇ ਕੀਤੀ ਗਈ ਵੋਟਾਂ ਕੱਟਣ ਦੀ ਕੋਸ਼ਿਸ਼
SIT zeroes in on 6 suspects who charged Rs 80 per vote deletion in K'taka's Aland; ਵਿਸ਼ੇਸ਼ ਜਾਂਚ ਟੀਮ ਨੇ ਵੋਟਾਂ ਕੱਟਣ ਲਈ ਪ੍ਰਤੀ ਵੋਟ 80 ਰੁਪਏ ਵਸੂਲਣ ਵਾਲੇ ਮਸ਼ਕੂਕਾਂ ’ਤੇ ਸ਼ਿਕੰਜ਼ਾ ਕੱਸਿਆ
ਕਰਨਾਟਕ ’ਚ 2023 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਲੰਦ ਵਿਧਾਨ ਸਭਾ ਹਲਕੇ ਵਿੱਚ ਕਥਿਤ ‘ਵੋਟ ਚੋਰੀ’ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੂੰ ਪਤਾ ਲੱਗਾ ਹੈ ਕਿ ਵੋਟਾਂ ਕੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਤੇ ਇਸ ਘੁਟਾਲੇ ’ਚ ਸ਼ਾਮਲ ਘੱਟੋ-ਘੱਟ ਛੇ ਮਸ਼ਕੂਰਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਅਪਰਾਧਕ ਜਾਂਚ ਵਿਭਾਗ ਦੇ ਉੱਚ ਸੂਤਰਾਂ ਨੇ ਦੱਸਿਆ ਕਿ ਕੱਟੀ ਗਈ ਹਰੇਕ ਵੋਟ ਲਈ ਮਸ਼ਕੂਕਾਂ 80-80 ਰੁਪਏ ਅਦਾ ਕੀਤੇ ਗਏ ਸਨ। ਕੁੱਲ 6,994 ਵੋਟਾਂ ਕੱਟਣ ਦੀਆਂ ਅਪੀਲਾਂ ਕੀਤੀਆਂ ਗਈਆਂ ਜਿਨ੍ਹਾਂ ਵਿਚੋਂ ਕੁਝ ਅਸਲ ਮਾਮਲਿਆਂ ਨੂੰ ਛੱਡ ਕੇ ਬਾਕੀ ਸਭ ਫਰਜ਼ੀ ਸਨ।
ਦੱਸਣਯੋਗ ਹੈ ਕਿ ਆਲੰਦ ਹਲਕਾ ਉੱਤਰੀ ਕਰਨਾਟਕ ਦੇ ਕਲਬੁਰਗੀ ’ਚ ਪੈਂਦਾ ਹੈ ਜੋ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਗ੍ਰਹਿ ਜ਼ਿਲ੍ਹਾ ਹੈ ਅਤੇ ਸੀਨੀਅਰ ਕਾਂਗਰਸੀ ਵਿਧਾਇਕ ਬੀ ਆਰ ਪਾਟਿਲ ਇਸ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰਦੇ ਹਨ।
ਵਿਧਾਇਕ ਪਾਟਿਲ ਅਤੇ ਖੜਗੇ ਦੇ ਬੇਟੇ, ਮੰਤਰੀ ਤੇ ਚਿਤਪੁਰ ਤੋਂ ਵਿਧਾਇਕ ਪ੍ਰਿਯਾਂਕ ਖੜਗੇ ਨੇ ਵੋਟ ਕੱਟਣ ਦੀਆਂ ਕੋਸ਼ਿਸ਼ਾਂ ਦਾ ਪਤਾ ਲਾਇਆ ਤੇ ਕਰਨਾਟਕ ਦੇ ਮੁੱਖ ਚੋਣ ਅਧਿਕਾਰੀ ਨੂੰ ਸੂਚਿਤ ਕੀਤਾ। ਪਾਟਿਲ ਅਨੁਸਾਰ ਦਲਿਤਾਂ ਅਤੇ ਘੱਟ ਗਿਣਤੀਆਂ ਨਾਲ ਸਬੰਧਤ 6,994 ‘‘ਕਾਂਗਰਸੀ ਵੋਟਾਂ’ ਕੱਟਣ ਲਈ ਅਰਜ਼ੀਆਂ ਦਿੱਤੀਆਂ ਗਈਆਂ ਸਨ। ਸੀ ਈ ਓ ਦੁਆਰਾ ਸਥਿਤੀ ਜਿਉਂ ਦੀ ਤਿਉਂ ਰੱਖਣ ਦੇ ਆਦੇਸ਼ ਦੇਣ ਮਗਰੋਂ ਵੋਟਾਂ ਕੱਟਣ ਦਾ ਕੰਮ ਰੋਕ ਦਿੱਤਾ ਗਿਆ।
ਹਾਲ ਹੀ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਨਵੀਂ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਕਿਵੇਂ ‘ਵੋਟ ਚੋਰੀ’ ਹੋ ਰਹੀ ਹੈ ਅਤੇ ਉਨ੍ਹਾਂ ਨੇ ਆਲੰਦ ਦੀ ਉਦਾਹਰਨ ਦਿੱਤੀ ਸੀ। ਪਾਟਿਲ ਨੇ ਆਖਿਆ ਸੀ ਕਿ ਜੇਕਰ ਇਹ ਵੋਟਾਂ ਕੱਟ ਦਿੱਤੀਆਂ ਜਾਂਦੀਆਂ ਤਾਂ ਉਹ ਜ਼ਰੂਰ ਚੋਣ ਹਾਰ ਜਾਂਦੇ। ਉਨ੍ਹਾਂ ਨੇ 2023 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਨਜ਼ਦੀਕੀ ਵਿਰੋਧੀ ਸੁਭਾਸ਼ ਗੁਟੇਦਾਰ (ਭਾਜਪਾ) ’ਤੇ ਲਗਪਗ 10,000 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਰਨਾਟਕ ਸਰਕਾਰ ਨੇ ‘ਵੋਟ ਚੋਰੀ’ ਦੀ ਜਾਂਚ ਲਈ SIT ਬਣਾਈ, ਜਿਸ ਦੀ ਅਗਵਾਈ CID ਵਿੱਚ ਪੁਲੀਸ ਦੇ ਵਧੀਕ ਡਾਇਰੈਕਟਰ ਜਨਰਲ ਬੀ.ਕੇ. ਸਿੰਘ ਕਰ ਰਹੇ ਹਨ।
CID ਦੇ ਇੱਕ ਉੱਚ ਅਧਿਕਾਰੀ ਨੇ ਅੱਜ ਦੱਸਿਆ, ‘ਆਲੰਦ ਵਿੱਚ ਵੋਟਾਂ ਕੱਟਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਅਸੀਂ ਲਗਪਗ 30 ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ ਹੈ, ਜਿਨ੍ਹਾਂ ਵਿੱਚ ਪੰਜ ਤੋਂ ਛੇ ਜਣਿਆਂ ’ਤੇ ਸ਼ੱਕ ਹੈ। ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।’’ ਅਧਿਕਾਰੀ ਨੇ ਹੋਰ ਥਾਂਈ ਵੀ ਅਜਿਹੀਆਂ ਕੋਸ਼ਿਸ਼ਾਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਅਤੇ ਕਿਹਾ, ‘‘ਅਸੀਂ ਸਿਰਫ ਆਲੰਦ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਕਿਉਂਕਿ ਸ਼ਿਕਾਇਤ ਉਸ ਹਲਕੇ ਨਾਲ ਸਬੰਧਤ ਹੈ।’’ CID ਸੂਤਰਾਂ ਦੇ ਅਨੁਸਾਰ ਛੇ ਮਸ਼ਕੂਕ ਇੱਕ ਡੇਟਾ ਸੈਂਟਰ ਨਾਲ ਜੁੜੇ ਹੋਏ ਸਨ ਅਤੇ ਵੋਟਾਂ ਕੱਟਣ ਲਈ ਇੰਟਰਨੈੱਟ ਪ੍ਰੋਟੋਕੋਲ ਰਾਹੀਂ ਕਾਲਾਂ ਕਰਦੇ ਸਨ।
ਜਾਣਕਾਰੀ ਦੇ ਆਧਾਰ ’ਤੇ SIT ਨੇ ਮਸ਼ਕੂਕਾਂ ਨਾਲ ਸਬੰਧਤ ਟਿਕਾਣਆਂ ’ਤੇ ਛਾਪੇ ਮਾਰੇ ਹਨ। ਸਿਟ ਨੇ ਸੁਭਾਸ਼ ਗੁਟੇਦਾਰ ਉਨ੍ਹਾਂ ਦੇ ਪੁੱਤਰਾਂ ਹਰਸ਼ਾਨੰਦ ਅਤੇ ਸੰਤੋਸ਼ ਗੁੱਟੇਦਾਰ ਤੇ ਉਨ੍ਹਾਂ ਦੇ ਚਾਰਟਰਡ ਅਕਾਊਂਟੈਂਟ ਦੇ ਟਿਕਾਣੇ ’ਤੇ ਵੀ ਛਾਪਾ ਮਾਰਿਆ। ਇਸ ਦੌਰਾਨ SIT ਨੂੰ ਸੁਭਾਸ਼ ਗੁੱਟੇਦਾਰ ਦੇ ਘਰ ਨੇੜੇ ਸੜਿਆ ਹੋਇਆ ਵੋਟਰ ਰਿਕਾਰਡ ਵੀ ਮਿਲਿਆ ਸੀ। ਜਦਕਿ ਗੁਟੇਦਾਰ ਨੇ ਕਿਹਾ ਸੀ ਕਿ ਦੀਵਾਲੀ ਦੇ ਮੱਦੇਨਜ਼ਰ, ਸਫ਼ਾਈ ਦੌਰਾਨ ਉਨ੍ਹਾਂ ਦੇ ਘਰ ਦੇ ਸਟਾਫ਼ ਨੇ ‘ਬੇਕਾਰ ਸਮਾਨ’ ਸਾੜਿਆ ਹੈ। ਉਨ੍ਹਾਂ ਕਿਹਾ ਸੀ ਕਿ ਇਹ ਦਸਤਾਵੇਜ਼ ਸਾੜਨ ਪਿੱਛੇ ਕੋਈ ਮੰਦਭਾਵਨਾ ਨਹੀਂ ਸੀ
ਸੱਜਰੇ ਖੁਲਾਸਿਆਂ ’ਤੇ ਟਿੱਪਣੀ ਕਰਦਿਆਂ ਮੰਤਰੀ ਪ੍ਰਿਯਾਂਕ ਖੜਗੇ ਨੇ X ’ਤੇ ਕਿਹਾ, ‘‘ਸਿਰਫ 80 ਰੁਪਏ ਲਈ ਆਲੰਦ ਵਿੱਚ ਵੋਟਰਾਂ ਦੇ ਨਾਮ ਹਟਾ ਦਿੱਤੇ ਗਏ। ਕਰਨਾਟਕ SIT ਦੇ ਤਾਜ਼ਾ ਨਤੀਜੇ ਉਸ ਗੱਲ ਦੀ ਪੁਸ਼ਟੀ ਕਰਦੇ ਹਨ ਜੋ ਅਸੀਂ ਸ਼ੁਰੂ ਤੋਂ ਆਖ ਰਹੇ ਹਾਂ: ਆਲੰਦ ’ਚ 2023 ਦੀਆਂ ਚੋਣਾਂ ਤੋਂ ਪਹਿਲਾਂ ਇੱਕ paid operation ਰਾਹੀਂ ਆਲੰਦ ਵਿੱਚ 6,000 ਤੋਂ ਵੱਧ ਅਸਲੀ ਵੋਟਰਾਂ ਦੇ ਨਾਮ ਵੋਟਰ ਸੂਚੀਆਂ ਵਿਚੋਂ ਕੱਟ ਦਿੱਤੇ ਗਏ।’’ ਮੰਤਰੀ ਮੁਤਾਬਕ ਕਲਬੁਰਗੀ ’ਚ ਇੱਕ full-fledged data centre ਕੰਮ ਕਰ ਰਿਹਾ ਸੀ, ਜਿੱਥੇ ਸੰਚਾਲਕ ਯੋਜਨਾਬੱਧ ਢੰਗ ਨਾਲ ਵੋਟਰਾਂ ਦੇ ਨਾਮ ਕੱਟ ਰਹੇ ਸਨ ਤੇ ਸਾਡੀ ਜਮਹੂਰੀ ਪ੍ਰਕਿਰਿਆ ਨਾਲ ਛੇੜਛਾੜ ਕਰ ਰਹੇ ਸਨ।
ਖੜਗੇ ਨੇ ਕਿਹਾ, ‘‘ਸਾਰੀਆਂ ਜਾਂਚਾਂ ਹੁਣ ਭਾਜਪਾ ਨੇਤਾਵਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਕਥਿਤ ਸ਼ਮੂਲੀਅਤ ਵੱਲ ਇਸ਼ਾਰਾ ਕਰਦੀਆਂ ਹਨ। ਭਾਜਪਾ ਦੀ #ਵੋਟ ਚੋਰੀ ਦੀ ਹਰ ਕੋਝੀ ਚਾਲ ਅਤੇ ਢੰਗ-ਤਰੀਕੇ ਨੂੰ ਯੋਜਨਾਬੱਧ ਢੰਗ ਨਾਲ ਬੇਨਕਾਬ ਕੀਤਾ ਜਾਵੇਗਾ ਤੇ ਜ਼ਿੰਮੇਵਾਰ ਹਰ ਵਿਅਕਤੀ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ ਅਤੇ ਜੇਲ੍ਹ ਭੇਜਿਆ ਜਾਵੇਗਾ।’’
ਆਲੰਦ ਦੇ ਵਿਧਾਇਕ ਪਾਟਿਲ ਨੇ ਕਿਹਾ ਕਿ ਉਨ੍ਹਾਂ ਨੂੰ ਐੱਸ ਆਈ ਟੀ ਵੱਲੋਂ ਕੀਤੀ ਜਾਂਚ ਦੀ ਪ੍ਰਗਤੀ ਬਾਰੇ ਪਤਾ ਨਹੀਂ ਹੈ ਅਤੇ ਜਾਂਚ ਦੇ ਅੰਤਿਮ ਨਤੀਜੇ ਦੀ ਉਡੀਕ ਕਰਨਗੇ।