DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਤਾ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ ਅਗਲੇ ਹਫ਼ਤੇ ਬਹਾਲ ਹੋਣ ਦੀ ਸੰਭਾਵਨਾ

Mata Vaishno Devi pilgrimage likely to resume next week   
  • fb
  • twitter
  • whatsapp
  • whatsapp
Advertisement
ਜੰਮੂ ਅਤੇ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿੱਚ ਤ੍ਰਿਕੁਟਾ ਪਹਾੜੀਆਂ ’ਚ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ Mata Vaishno Devi Shrine ਦੀ ਯਾਤਰਾ ਅਗਲੇ ਹਫ਼ਤੇ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ weather advisory ਮੌਸਮ ਸਬੰਧੀ ਐਡਵਾਈਜ਼ਰੀ ਦੀ ਨਜ਼ਰਸਾਨੀ ਤੋਂ ਬਾਅਦ ਅੱਜ ਇਹ ਗੱਲ ਆਖੀ।
ਹਾਲਾਂਕਿ ਇਹ   ਯਾਤਰਾ ਅੱਜ ਸ਼ਨਿਚਰਵਾਰ ਨੂੰ ਲਗਾਤਾਰ 12ਵੇਂ ਦਿਨ ਮੁਅੱਤਲ ਰਹੀ। ਮੌਸਮ ਵਿਗਿਆਨੀਆਂ  ਨੇ 7 ਅਤੇ 8 ਸਤੰਬਰ ਨੂੰ ਦੇਰ ਰਾਤ ਜਾਂ ਸਵੇਰੇ ਜੰਮੂ ਡਿਵੀਜ਼ਨ ਦੇ ਕੁਝ ਜ਼ਿਲ੍ਹਿਆਂ ਵਿੱਚ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।
ਧਾਰਮਿਕ ਸਥਾਨ ਬੋਰਡ ਦੇ ਇੱਕ ਅਧਿਕਾਰੀ ਨੇ ਕਿਹਾ, ‘‘ਯਾਤਰਾ ਮੁੜ ਸ਼ੁਰੂ ਕਰਨ ਦਾ ਫੈਸਲਾ ਅਗਲੇ ਹਫ਼ਤੇ ਲਿਆ ਜਾਵੇਗਾ। ਭਾਰੀ ਮੀਂਹ ਕਾਰਨ ਹੋਏ ਜ਼ਮੀਨ ਖਿਸਕਣ ਕਾਰਨ ਹਾਲ ਹੀ ਵਿੱਚ ਹੋਏ ਨੁਕਸਾਨ ਤੋਂ ਬਾਅਦ ਰਸਤੇ ਤੋਂ ਮਲਬਾ ਸਾਫ਼ ਕਰ ਦਿੱਤਾ ਗਿਆ ਹੈ।’’ਦੱਸਣਯੋਗ ਹੈ ਕਿ 26 ਅਗਸਤ ਨੂੰ ਅੱਧਕੁਵਾਰੀ Adhkuwari  ’ਚ ਵਿਖੇ ਪੁਰਾਣੇ ਮਾਰਗ ’ਤੇ ਜ਼ਮੀਨ ਖਿਸਕਣ ਜਿਸ ਵਿੱਚ 34 ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਹੋਰ ਜ਼ਖਮੀ ਹੋ ਗਏ ਸਨ ਤੋਂ   ਕੁਝ ਘੰਟੇ ਪਹਿਲਾਂ ਯਾਤਰਾ ਮੁਅੱਤਲ ਕਰ ਦਿੱਤੀ ਗਈ   ਸੀ।

Advertisement
Advertisement
×