ਵਿਰਾਟ ਕੋਹਲੀ ਨੇ ਆਪਣੇ 500ਵੇਂ ਕੌਮਾਂਤਰੀ ਮੈਚ ’ਚ 76ਵਾਂ ਸੈਂਕੜਾ ਜੜਿਆ
ਵੈਸਟ ਇੰਡੀਜ਼ ਖ਼ਿਲਾਫ਼ ਦੂਜੇ ਦਿਨ ਲੰਚ ਦੇ ਸਮੇਂ ਤੱਕ ਭਾਰਤ ਨੇ ਛੇ ਵਿਕਟਾਂ ਗੁਆ ਕੇ 373 ਦੌੜਾਂ ਬਣਾਈਆਂ
Advertisement
ਪੋਰਟ ਆਫ ਸਪੇਨ: ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਨੇ ਵੈਸਟ ਇੰਡੀਜ਼ ਖ਼ਿਲਾਫ਼ ਚੱਲ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਆਪਣਾ 76ਵਾਂ ਸੈਂਕੜਾ ਜੜਿਆ। ਕੋਹਲੀ ਦਾ ਇਹ 500ਵਾਂ ਕੌਮਾਂਤਰੀ ਮੈਚ ਸੀ। ਦੂਜੇ ਦਿਨ ਲੰਚ ਦੇ ਸਮੇਂ ਤੱਕ ਭਾਰਤ ਨੇ ਛੇ ਵਿਕਟਾਂ ਗੁਆ ਕੇ 373 ਦੌੜਾਂ ਬਣਾ ਲਈਆਂ ਸਨ। ਕੋਹਲੀ ਨੇ 206 ਗੇਂਦਾਂ ਦਾ ਸਾਹਮਣਾ ਕਰਦਿਆਂ 121 ਦੌੜਾਂ ਬਣਾਈਆਂ। ਟੈਸਟ ਕਰੀਅਰ ਵਿਚ ਇਹ ਕੋਹਲੀ ਦਾ 29ਵਾਂ ਸੈਂਕੜਾ ਸੀ। ਉਨ੍ਹਾਂ ਰਵਿੰਦਰ ਜਡੇਜਾ ਨਾਲ ਪੰਜਵੇਂ ਵਿਕਟ ਲਈ 159 ਦੌੜਾਂ ਜੋੜੀਆਂ। -ਪੀਟੀਆਈ
Advertisement
Advertisement
×