DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Virat Kohli Pub: ਵਿਰਾਟ ਕੋਹਲੀ ਦੀ ਸਹਿ-ਮਾਲਕੀ ਵਾਲੇ ਪੱਬ ਤੇ ਰੈਸਟੋਰੈਂਟ 'ਤੇ COTPA ਉਲੰਘਣਾ ਦੇ ਦੋਸ਼

Pub & restaurant co-owned by Virat Kohli booked for COTPA violation
  • fb
  • twitter
  • whatsapp
  • whatsapp
Advertisement

ਬੰਗਲੁਰੂ, 2 ਜੂਨ

ਪੁਲੀਸ ਨੇ ਸੋਮਵਾਰ ਨੂੰ ਕਿਹਾ ਕਿ ਕ੍ਰਿਕਟਰ ਵਿਰਾਟ ਕੋਹਲੀ ਦੀ ਸਹਿ-ਮਾਲਕੀ ਵਾਲੇ ਪੱਬ ਅਤੇ ਰੈਸਟੋਰੈਂਟ, One8 Commune (ਵਨ8 ਕਮਿਊਨ) ਦੇ ਮੈਨੇਜਰ ਅਤੇ ਸਟਾਫ ਵਿਰੁੱਧ ਨਿਯਮ ਅਨੁਸਾਰ ਤੈਅ ਸਮੋਕਿੰਗ ਜ਼ੋਨ ਨਾ ਬਣਾ ਕੇ ਸਿਗਰਟ ਅਤੇ ਹੋਰ ਤਮਾਕੂ ਉਤਪਾਦ ਐਕਟ (COTPA) ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਐਫਆਈਆਰ ਦਰਜ ਕੀਤੀ ਗਈ ਹੈ।

Advertisement

ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇੱਕ ਪੁਲੀਸ ਟੀਮ ਨੇ 29 ਮਈ ਨੂੰ ਗਸ਼ਤ ਦੌਰਾਨ ਮਿਲੀ ਸੂਚਨਾ ਤੋਂ ਬਾਅਦ ਕਸਤੂਰਬਾ ਰੋਡ 'ਤੇ ਸਥਿਤ One8 Commune ਬਾਰ ਅਤੇ ਰੈਸਟੋਰੈਂਟ ਦਾ ਨਿਰੀਖਣ ਕੀਤਾ, ਜਿਸ ਦੌਰਾਨ ਇਹ ਪਾਇਆ ਗਿਆ ਕਿ ਪੱਬ ਦੇ ਅੰਦਰ ਕੋਈ ਤੈਅਸ਼ੁਦਾ ਸਮੋਕਿੰਗ ਜ਼ੋਨ ਨਹੀਂ ਹੈ।

ਇਸ ਸਬੰਧੀ ਇੱਕ ਸੀਨੀਅਰ ਪੁਲੀਸ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ31 ਮਈ ਨੂੰ One8 Commune ਦੇ ਮੈਨੇਜਰ ਅਤੇ ਸਟਾਫ ਵਿਰੁੱਧ COTPA ਦੀ ਧਾਰਾ 4 (ਜਨਤਕ ਸਥਾਨ 'ਤੇ ਸਿਗਰਟਨੋਸ਼ੀ ਦੀ ਮਨਾਹੀ) ਅਤੇ 21 (ਕੁਝ ਥਾਵਾਂ 'ਤੇ ਸਿਗਰਟਨੋਸ਼ੀ ਲਈ ਸਜ਼ਾ) ਦੇ ਤਹਿਤ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕਿਊਬੋਰਨ ਪਾਰਕ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ।

ਇਹ ਬੰਗਲੁਰੂ ਪੁਲੀਸ ਵੱਲੋਂ ਚਲਾਈ ਜਾ ਰਹੀ ਇੱਕ ਵਿਸ਼ੇਸ਼ ਮੁਹਿੰਮ ਦਾ ਹਿੱਸਾ ਸੀ, ਜਿਸਦਾ ਉਦੇਸ਼ ਸਿਗਰਟਨੋਸ਼ੀ ਨਾਲ ਸਬੰਧਤ ਉਲੰਘਣਾਵਾਂ ਨੂੰ ਰੋਕਣਾ ਸੀ।

ਪਿਛਲੇ ਸਾਲ ਜੁਲਾਈ ਵਿੱਚ ਵੀ One8 ਕਮਿਊਨ ਦੇ ਮੈਨੇਜਰ ਅਤੇ ਚਾਰ ਹੋਰ ਅਦਾਰਿਆਂ ਦੇ ਖਿਲਾਫ ਕਥਿਤ ਤੌਰ 'ਤੇ ਮਨਜ਼ੂਰਸ਼ੁਦਾ ਘੰਟਿਆਂ ਤੋਂ ਵੱਧ ਕੰਮ ਕਰਨ ਦੇ ਦੋਸ਼ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ। -ਪੀਟੀਆਈ

Advertisement
×