ਵਿਕਰਮ ਮਿਸਰੀ ਹੋਣਗੇ ਅਗਲੇ ਵਿਦੇਸ਼ ਸਕੱਤਰ
ਨਵੀਂ ਦਿੱਲੀ, 28 ਜੂਨ ਅਧਿਕਾਰਤ ਆਦੇਸ਼ ਜਾਰੀ ਕਰਦਿਆਂ ਉਪ ਕੌਮੀ ਸਰੁੱਖਿਆ ਸਹਲਾਕਾਰ ਵਿਕਰਮ ਮਿਸਰੀ ਨੂੰ ਅਗਲਾ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਿਸਰੀ ਵਿਨੇ ਮੋਹਨ ਕਵਾਤਰਾ ਦੀ ਥਾਂ ਲੈਣਗੇ। ਪਰਸੋਨਲ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ...
Advertisement
ਨਵੀਂ ਦਿੱਲੀ, 28 ਜੂਨ
ਅਧਿਕਾਰਤ ਆਦੇਸ਼ ਜਾਰੀ ਕਰਦਿਆਂ ਉਪ ਕੌਮੀ ਸਰੁੱਖਿਆ ਸਹਲਾਕਾਰ ਵਿਕਰਮ ਮਿਸਰੀ ਨੂੰ ਅਗਲਾ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਿਸਰੀ ਵਿਨੇ ਮੋਹਨ ਕਵਾਤਰਾ ਦੀ ਥਾਂ ਲੈਣਗੇ। ਪਰਸੋਨਲ ਮੰਤਰਾਲੇ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਕੌਮੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਵਿੱਚ ਮਿਸਰੀ ਨੂੰ 15 ਜੁਲਾਈ ਤੋਂ ਵਿਦੇਸ਼ ਸਕੱਤਰ ਦੇ ਅਹੁਦੇ ’ਤੇ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੇ ਉਪ ਕੌਮੀ ਸਰੁੱਖਿਆ ਸਹਲਾਕਾਰ ਵਜੋਂ ਮਿਸਰੀ ਦੇ ਕਾਰਜਕਾਲ ਵਿੱਚ ਕਟੌਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।-ਪੀਟੀਆਈ
Advertisement
Advertisement
×