DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Video: ਤ੍ਰਿਣਮੂਲ ਕਾਂਗਰਸ ਦੀ ਸਾਗਰਿਕਾ ਘੋਸ਼ ਵੱਲੋਂ ਰਿਜੀਜੂ ਖ਼ਿਲਾਫ਼ ਮਰਿਆਦਾ ਮਤੇ ਦਾ ਨੋਟਿਸ

TMC's Sagarika Ghose gives privilege motion notice against Rijiju, 60 oppn MPs sign; ਵਿਰੋਧੀ ਧਿਰ ਦੇ 60 ਸੰਸਦ ਮੈਂਬਰਾਂ ਨੇ ਕੀਤੇ ਦਸਤਖ਼ਤ 
  • fb
  • twitter
  • whatsapp
  • whatsapp
Advertisement
ਨਵੀਂ ਦਿੱਲੀ, 12 ਦਸੰਬਰ

ਤ੍ਰਿਣਮੂਲ ਕਾਂਗਰਸ (TMC) ਦੀ ਰਾਜ ਸਭਾ ਮੈਂਬਰ ਸਾਗਰਿਕਾ ਘੋਸ਼ (Sagarika Ghose) ਨੇ ਵੀਰਵਾਰ ਨੂੰ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ (Parliamentary Affairs Minister Kiren Rijiju) ਖ਼ਿਲਾਫ਼ ਵਿਰੋਧੀ ਧਿਰ ਦੇ ਆਗੂਆਂ ਖ਼ਿਲਾਫ਼ ਰਾਜ ਸਭਾ ਵਿਚ ਅਪਮਾਨਜਨਕ ਟਿੱਪਣੀ ਕਰਨ ਲਈ ਮਰਿਆਦਾ ਮਤੇ ਦਾ ਨੋਟਿਸ ਦਿੱਤਾ ਹੈ।  ਇਕ ਸੂਤਰ ਨੇ ਦੱਸਿਆ ਕਿ ਨੋਟਿਸ 'ਤੇ ਵਿਰੋਧੀ ਪਾਰਟੀਆਂ ਦੇ 60 ਮੈਂਬਰਾਂ ਨੇ ਦਸਤਖ਼ਤ ਕੀਤੇ ਹਨ।

ਬੀਬੀ ਘੋਸ਼ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, "ਕੱਲ੍ਹ ਸਦਨ ਵਿੱਚ ਵਿਰੋਧੀ ਧਿਰ ਨੂੰ ਸੰਬੋਧਿਤ ਕਰਦੇ ਹੋਏ ਸ੍ਰੀ ਰਿਜੀਜੂ ਨੇ ਕਿਹਾ ਕਿ ਤੁਸੀਂ ਸਾਰੇ ਇਸ ਸਦਨ ਵਿੱਚ ਹੋਣ ਦੇ ਲਾਇਕ ਨਹੀਂ ਹੋ... ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜੀਜੂ ਨੇ ਸੰਸਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੀ ਕੋਸ਼ਿਸ਼ ਕਰਨ ਦੀ ਬਜਾਏ  ਵਾਰ-ਵਾਰ ਵਿਰੋਧੀ ਧਿਰ ਦਾ ਅਪਮਾਨ ਕਰਨਾ ਕਰਨ ਨੂੰ ਤਰਜੀਹ ਦਿੱਤੀ।”

Advertisement

 ਰਾਜ ਸਭਾ ਵਿੱਚ ਟੀਐਮਸੀ ਦੀ ਉਪ ਨੇਤਾ ਬੀਬੀ ਘੋਸ਼ ਨੇ ਕਿਹਾ, "ਰਿਜੀਜੂ ਨੇ ਵਿਰੋਧੀ ਧਿਰ ਦੇ ਮੈਂਬਰਾਂ ਦਾ ਅਪਮਾਨ ਕੀਤਾ ਹੈ ਅਤੇ ਸੰਸਦ ਦੇ ਅੰਦਰ ਅਤੇ ਬਾਹਰ ਨਿੱਜੀ ਤੌਰ ’ਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਹ ਉਨ੍ਹਾਂ ਦੇ ਉੱਚ ਅਹੁਦੇ ਲਈ ਬਿਲਕੁਲ ਵਾਜਬ ਨਹੀਂ ਹੈ ਅਤੇ ਇਹ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਬਰਾਬਰ ਹੈ।"  ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਵਿਰੋਧੀ ਧਿਰ ਖਿਲਾਫ ‘ਆਪਣੇ ਅਹੁਦੇ ਦੀ ਦੁਰਵਰਤੋਂ ਕਰਨ’ ਲਈ ਰਿਜੀਜੂ ਵਿਰੁੱਧ ਮਰਿਆਦਾ ਮਤੇ ਦਾ ਪੇਸ਼ ਕੀਤਾ ਸੀ।
ਦੇਖੋ ਵੀਡੀਓ:

ਗ਼ੌਰਤਲਬ ਹੈ ਕਿ ਵਿਰੋਧੀ ਪਾਰਟੀਆਂ ਵੱਲੋਂ  ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ 'ਤੇ ਕੀਤੇ ਜਾ ਰਹੇ ਹਮਲਿਆਂ ਕਾਰਨ  ਰੋਹ ਵਿਚ ਆਏ ਰਿਜੀਜੂ ਨੇ ਬੁੱਧਵਾਰ ਨੂੰ ਕਿਹਾ ਸੀ ਕਿ ‘ਵਿਰੋਧੀ ਸੰਸਦ ਮੈਂਬਰ ਸਦਨ ਵਿਚ ਰਹਿਣ ਦੇ ਹੱਕਦਾਰ ਨਹੀਂ ਹਨ’।  ਰਿਜੀਜੂ ਨੇ ਕਿਹਾ ਸੀ, ''ਜੇ ਤੁਸੀਂ ਚੇਅਰਮੈਨ ਦੇ ਅਹੁਦੇ ਦਾ ਸਨਮਾਨ ਨਹੀਂ ਕਰ ਸਕਦੇ ਤਾਂ ਤੁਹਾਨੂੰ ਇਸ ਸਦਨ ਦੇ ਮੈਂਬਰ ਰਹਿਣ ਦਾ ਕੋਈ ਹੱਕ ਨਹੀਂ ਹੈ।’’

ਵਿਰੋਧੀ ‘ਇੰਡੀਆ’ ਗੱਠਜੋੜ (INDIA Block) ਦੇ 60 ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਧਨਖੜ ਦੇ ਖਿਲਾਫ ਬੇਭਰੋਸਗੀ ਦਾ ਮਤਾ ਲਿਆਉਣ ਲਈ ਵੀ ਰਾਜ ਸਭਾ ਵਿੱਚ ਇੱਕ ਨੋਟਿਸ ਭੇਜਿਆ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਧਨਖੜ ਉੱਪਰਲੇ ਸਦਨ ਦੇ ਚੇਅਰਮੈਨ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਵਿਰੋਧੀ ਧਿਰ ਨਾਲ ਬਹੁਤ ਹੀ ‘ਪੱਖਪਾਤੀ’ ਰਵੱਈਆ ਅਪਣਾ ਰਹੇ ਹਨ ਤੇ  ਇਕ ਤਰ੍ਹਾਂ ਸਰਕਾਰ ਦੇ ‘ਤਰਜਮਾਨ’ ਵਾਂਗ ਕੰਮ ਕਰ ਰਹੇ ਹਨ। -ਪੀਟੀਆਈ

Advertisement
×