ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਉਪ ਰਾਸ਼ਟਰਪਤੀ ਚੋਣ: ECI ਵੱਲੋਂ ਰਾਜ ਸਭਾ ਦਾ ਸਕੱਤਰ ਜਨਰਲ ਰਿਟਰਨਿੰਗ ਅਧਿਕਾਰੀ ਨਿਯੁਕਤ

ਰਾਜ ਸਭਾ ਸਕੱਤਰੇਤ ’ਚ ਸੰਯੁਕਤ ਸਕੱਤਰ ਗਰਿਮਾ ਜੈਨ ਅਤੇ ਡਾਇਰੈਕਟਰ ਵਿਜੈ ਕੁਮਾਰ ਨੂੰ ਸਹਾਇਕ ਰਿਟਰਨਿੰਗ ਅਧਿਕਾਰੀ ਲਾਇਆ
Advertisement

ਭਾਰਤੀ ਚੋਣ ਕਮਿਸ਼ਨ (ECI) ਨੇ ਅਗਾਮੀ ਉਪ-ਰਾਸ਼ਟਰਪਤੀ ਚੋਣਾਂ 2025 ਲਈ ਰਾਜ ਸਭਾ ਦੇ ਸਕੱਤਰ ਜਨਰਲ ਨੂੰ ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤਾ ਹੈ। ਚੋਣ ਪੈਨਲ ਨੇ ਉਪ-ਰਾਸ਼ਟਰਪਤੀ ਚੋਣਾਂ ਲਈ ਰਾਜ ਸਭਾ ਸਕੱਤਰੇਤ ’ਚ ਸੰਯੁਕਤ ਸਕੱਤਰ ਗਰਿਮਾ ਜੈਨ ਅਤੇ ਡਾਇਰੈਕਟਰ ਵਿਜੈ ਕੁਮਾਰ ਨੂੰ ਸਹਾਇਕ ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤਾ ਹੈ। ਉਪ ਰਾਸ਼ਟਰਪਤੀ ਦੀ ਚੋਣ ਲਈ ਲੋੜੀਂਦੀ ਗਜ਼ਟ ਨੋਟੀਫਿਕੇਸ਼ਨ ਅੱਜ ਬਾਅਦ ਵਿਚ ਜਾਰੀ ਕੀਤੀ ਜਾਵੇਗੀ।

ਦਿ ਟ੍ਰਿਬਿਊਨ ਨੇ 24 ਜੁਲਾਈ ਨੂੰ ਰਿਪੋਰਟ ਦਿੱਤੀ ਸੀ ਕਿ ਉਪ ਰਾਸ਼ਟਰਪਤੀ ਦੀ ਚੋਣ ਲਈ ਨੋਟੀਫਿਕੇਸ਼ਨ ਇੱਕ ਹਫ਼ਤੇ ਦੇ ਅੰਦਰ ਜਾਰੀ ਹੋਣ ਦੀ ਸੰਭਾਵਨਾ ਹੈ ਕਿਉਂਕਿ ਚੋਣਾਂ ਸੰਸਦ ਦੇ ਚੱਲ ਰਹੇ ਮੌਨਸੂਨ ਸੈਸ਼ਨ ਦੌਰਾਨ ਹੋਣੀਆਂ ਹਨ। ਜਗਦੀਪ ਧਨਖੜ ਵੱਲੋਂ 21 ਜੁਲਾਈ ਨੂੰ ਸਿਹਤ ਕਾਰਨਾਂ ਦੇ ਹਵਾਲੇ ਨਾਲ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਉਪ ਰਾਸ਼ਟਰਪਤੀ ਲਈ ਚੋਣ ਜ਼ਰੂਰੀ ਹੋ ਗਈ ਸੀ। ਚੋਣ ਕਮਿਸ਼ਨ ਨੂੰ ਧਾਰਾ 324 ਤਹਿਤ ਭਾਰਤ ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਕਰਵਾਉਣ ਦਾ ਅਧਿਕਾਰ ਹੈ। ਉਪ-ਰਾਸ਼ਟਰਪਤੀ ਲਈ ਚੋਣ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਚੋਣ ਐਕਟ, 1952 ਅਤੇ ਇਸ ਦੇ ਅਧੀਨ ਬਣਾਏ ਗਏ ਨਿਯਮਾਂ, ਅਰਥਾਤ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਚੋਣ ਨਿਯਮ, 1974 ਤਹਿਤ ਕੀਤੀ ਜਾਂਦੀ ਹੈ।

Advertisement

ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਚੋਣ ਐਕਟ, 1952 ਦੀ ਧਾਰਾ 3 ਤਹਿਤ, ਚੋਣ ਕਮਿਸ਼ਨ, ਕੇਂਦਰ ਸਰਕਾਰ ਨਾਲ ਸਲਾਹ-ਮਸ਼ਵਰਾ ਕਰਕੇ, ਇੱਕ

ਰਿਟਰਨਿੰਗ ਅਫਸਰ ਦੀ ਨਿਯੁਕਤੀ ਕਰਦਾ ਹੈ, ਜਿਸ ਦਾ ਦਫਤਰ ਨਵੀਂ ਦਿੱਲੀ ਵਿੱਚ ਹੋਵੇਗਾ, ਅਤੇ ਉਹ ਇੱਕ ਜਾਂ ਇੱਕ ਤੋਂ ਵੱਧ ਸਹਾਇਕ ਰਿਟਰਨਿੰਗ ਅਫਸਰਾਂ ਦੀ ਨਿਯੁਕਤੀ ਵੀ ਕਰ ਸਕਦਾ ਹੈ। ਰਵਾਇਤ ਮੁਤਾਬਕ ਲੋਕ ਸਭਾ ਦੇ ਸਕੱਤਰ ਜਨਰਲ ਜਾਂ ਰਾਜ ਸਭਾ ਦੇ ਸਕੱਤਰ ਜਨਰਲ ਨੂੰ

ਰੋਟੇਸ਼ਨ ਵਿਚ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਜਾਂਦਾ ਹੈ। ਪਿਛਲੀਆਂ ਉਪ-ਰਾਸ਼ਟਰਪਤੀ ਚੋਣਾਂ ਦੌਰਾਨ, ਲੋਕ ਸਭਾ ਦੇ ਸਕੱਤਰ ਜਨਰਲ ਨੂੰ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਸੀ

Advertisement
Tags :
ECIElection Commission appoints Rajya Sabha secretary general as returning officer for Vice President's pollVice President Election