Vice President ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਏਮਸ ’ਚੋਂ ਛੁੱਟੀ ਮਿਲੀ
ਡਾਕਟਰਾਂ ਵੱਲੋਂ ਉਪ ਰਾਸ਼ਟਰਪਤੀ ਨੂੰ ਕੁਝ ਦਿਨ ਆਰਾਮ ਕਰਨ ਦੀ ਸਲਾਹ
Advertisement
ਨਵੀਂ ਦਿੱਲੀ, 12 ਮਾਰਚ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਏਮਸ ’ਚੋਂ ਛੁੱਟੀ ਮਿਲ ਗਈ ਹੈ। ਹਸਪਤਾਲ ਵੱਲੋਂ ਜਾਰੀ ਬਿਆਨ ਮੁਤਾਬਕ ਧਨਖੜ ਦੀ ਸਿਹਤ ਵਿਚ ਤਸੱਲੀਬਖ਼ਸ਼ ਸੁਧਾਰ ਹੋਇਆ ਹੈ।
Advertisement
ਧਨਖੜ ਨੂੰ ਦਿਲ ਨਾਲ ਜੁੜੇ ਮਰਜ਼ ਕਰਕੇ 9 ਮਾਰਚ ਨੂੰ ਏਮਸ ਵਿਚ ਦਾਖ਼ਲ ਕਰਵਾਇਆ ਗਿਆ ਸੀ।
ਏਮਸ ਦਿੱਲੀ ਨੇ ਕਿਹਾ, ‘‘ਏਮਸ ਵਿਚ ਡਾਕਟਰੀ ਟੀਮ ਵੱਲੋਂ ਲੋੜੀਂਂਦੀ ਸਾਂਭ ਸੰਭਾਲ ਮਗਰੋਂ ਉਨ੍ਹਾਂ ਦੀ ਹਾਲਤ ਵਿਚ ਤਸੱਲੀਬਖ਼ਸ਼ ਸੁਧਾਰ ਹੋਇਆ ਤੇ 12 ਮਾਰਚ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ।’’
ਡਾਕਟਰਾਂ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। -ਪੀਟੀਆਈ
Advertisement
×