ਕਵੀਕੁਲਗੁਰੂ ਕਾਲੀਦਾਸ ਸੰਸਕ੍ਰਿਤ ਯੂਨੀਵਰਸਿਟੀ ਦੇ ਉਪ ਕੁਲਪਤੀ ਦੀ ਪਤਨੀ ਸਣੇ ਸੜਕ ਹਾਦਸੇ ’ਚ ਮੌਤ
ਖੜ੍ਹੇ ਟਰੇਲਰ ਨਾਲ ਕਾਰ ਦੀ ਹੋਈ ਟੱਕਰ; ਕਾਰ ਚਾਲਕ ਜ਼ਖ਼ਮੀ
Advertisement
ਨਾਗਪੁਰ ਸਥਿਤ ਕਵੀਕੁਲਗੁਰੂ ਕਾਲੀਦਾਸ ਸੰਸਕ੍ਰਿਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ (ਉਪ ਕੁਲਪਤੀ) ਪ੍ਰੋਫੈਸਰ ਹਰੇਰਾਮ ਤ੍ਰਿਪਾਠੀ ਅਤੇ ਉਨ੍ਹਾਂ ਦੀ ਪਤਨੀ ਦੀ ਸਵੇਰੇ ਉੱਤਰ ਪ੍ਰਦੇਸ਼ ਦੇ ਮਊ ਜ਼ਿਲ੍ਹੇ ਦੇ ਦੋਹਰੀਘਾਟ ਖੇਤਰ ’ਚ ਸੜਕ ਹਾਦਸੇ ’ਚ ਮੌਤ ਹੋ ਗਈ।
ਵਧੀਕ ਪੁਲੀਸ ਸੁਪਰਡੈਂਟ (ASP) ਅਨੂਪ ਕੁਮਾਰ ਨੇ ਦੱਸਿਆ ਕਿ ਦੋਹਰੀਘਾਟ ਥਾਣਾ ਖੇਤਰ ਵਿੱਚ ਗੋਰਖਪੁਰ-ਵਾਰਾਣਸੀ ਹਾਈਵੇਅ ’ਤੇ ਕੁਸਮਾ ਪਿੰਡ ਵਿੱਚ ਉਨ੍ਹਾਂ ਦੀ ਕਾਰ ਇੱਕ ਖੜ੍ਹੇ ਟਰੇਲਰ ਟਰੱਕ ਨਾਲ ਟਕਰਾ ਗਈ। ਕਾਰ ਵਿੱਚ ਸਵਾਰ ਤ੍ਰਿਪਾਠੀ (58) ਅਤੇ ਉਨ੍ਹਾਂ ਦੀ ਪਤਨੀ ਬਦਾਮੀ ਦੇਵੀ (56) ਦੀ ਮੌਕੇ ’ਤੇ ਹੀ ਮੌਤ ਹੋ ਗਈ।
Advertisement
ਇਹ ਜੋੜਾ ਵਾਰਾਣਸੀ ਤੋਂ ਕੁਸ਼ੀਨਗਰ ਜ਼ਿਲ੍ਹੇ ਵਿੱਚ ਆਪਣੇ ਪਿੰਡ ਜਾ ਰਿਹਾ ਸੀ। ਹਾਦਸੇ ਵਿੱਚ ਕਾਰ ਚਾਲਕ ਵੈਭਵ ਮਿਸ਼ਰਾ (35) ਗੰਭੀਰ ਜ਼ਖਮੀ ਹੋ ਗਿਆ।
ਏਸੀਪੀ ਨੇ ਦੱਸਿਆ ਕਿ ਜ਼ਖ਼ਮੀ ਕਾਰ ਚਾਲਕ ਨੂੰ ਇਲਾਜ ਲਈ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ।
ਤ੍ਰਿਪਾਠੀ ਪਹਿਲਾਂ ਵਾਰਾਣਸੀ ਵਿੱਚ ਸੰਪੂਰਨਾਨੰਦ ਸੰਸਕ੍ਰਿਤ ਯੂਨੀਵਰਸਿਟੀ ਦੇ ਉਪ-ਕੁਲਪਤੀ ਸਨ। -ਪੀਟੀਆਈ
Advertisement
×