Advertisement
ਹੈਦਰਾਬਾਦ, 13 ਜੁਲਾਈ
ਤੇਲੁਗੂ ਸਿਨੇਮਾ ਦੇ ਉੱਘੇ ਅਦਾਕਾਰ ਤੇ ਸਾਬਕਾ ਵਿਧਾਇਕ ਕੋਟਾ ਸ੍ਰੀਨਿਵਾਸ ਰਾਓ ਦਾ ਐਤਵਾਰ ਨੂੰ ਦੇਹਾਂਤ ਹੋ ਗਿਆ। ਉਹ 83 ਸਾਲਾਂ ਦੇ ਸਨ ਤੇ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ। ਫ਼ਿਲਮ ਜਗਤ ਨਾਲ ਜੁੜੇ ਲੋਕਾਂ ਨੇ ਉਨ੍ਹਾਂ ਦੇ ਅਕਾਲ ਚਲਾਣੇ ਬਾਰੇ ਜਾਣਕਾਰੀ ਦਿੱਤੀ।
Advertisement
ਕੋਟਾ ਸ੍ਰੀਨਿਵਾਸ ਰਾਓ ਨੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ ਵੱਖ ਵੱਖ ਭਾਸ਼ਾਵਾਂ ਵਿਚ 750 ਤੋਂ ਵੱਧ ਫ਼ਿਲਮਾਂ ’ਚ ਕੰਮ ਕੀਤਾ। ਉਨ੍ਹਾਂ 1978 ਵਿਚ ‘ਪ੍ਰਣਾਮ ਖਰੀਦੁ’ ਤੋਂ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਤਿਲੰਗਾਨਾ ਦੇ ਮੁੱਖ ਮੰਤਰੀ ਏ.ਰੇਵੰਤ ਰੈੱਡੀ ਨੇ ਕੋਟਾ ਸ੍ਰੀਨਿਵਾਸ ਰਾਓ ਦੇ ਦੇਹਾਂਤ ’ਤੇ ਸ਼ੋਕ ਜਤਾਇਆ ਹੈ। -ਪੀਟੀਆਈ
Advertisement
×