ਬਜ਼ੁਰਗ ਅਦਾਕਾਰਾ ਸੰਧਿਆ ਸ਼ਾਂਤਾਰਾਮ ਦਾ ਦੇਹਾਂਤ
ਬਜ਼ੁਰਗ ਅਦਾਕਾਰਾ ਸੰਧਿਆ ਸ਼ਾਂਤਾਰਾਮ, ਜੋ ਕਿ ਮਰਹੂਮ ਫਿਲਮਸਾਜ਼ ਵੀ ਸ਼ਾਂਤਾਰਾਮ ਦੀ ਪਤਨੀ ਸਨ, ਦਾ ਉਮਰ ਸਬੰਧੀ ਬਿਮਾਰੀਆਂ ਕਾਰਨ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਨੇ ਸ਼ਨਿਚਰਵਾਰ ਨੂੰ ਦਿੱਤੀ। ਉਹ 94 ਸਾਲਾਂ ਦੇ ਸਨ। ਸੰਧਿਆ ਸ਼ਾਂਤਾਰਾਮ ਫਿਲਮਸਾਜ਼ ਵੀ...
Advertisement
ਬਜ਼ੁਰਗ ਅਦਾਕਾਰਾ ਸੰਧਿਆ ਸ਼ਾਂਤਾਰਾਮ, ਜੋ ਕਿ ਮਰਹੂਮ ਫਿਲਮਸਾਜ਼ ਵੀ ਸ਼ਾਂਤਾਰਾਮ ਦੀ ਪਤਨੀ ਸਨ, ਦਾ ਉਮਰ ਸਬੰਧੀ ਬਿਮਾਰੀਆਂ ਕਾਰਨ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਨੇ ਸ਼ਨਿਚਰਵਾਰ ਨੂੰ ਦਿੱਤੀ। ਉਹ 94 ਸਾਲਾਂ ਦੇ ਸਨ। ਸੰਧਿਆ ਸ਼ਾਂਤਾਰਾਮ ਫਿਲਮਸਾਜ਼ ਵੀ ਸ਼ਾਂਤਾਰਾਮ ਦੀ ਤੀਜੀ ਪਤਨੀ ਸਨ ਅਤੇ ਉਹ ਉਨ੍ਹਾਂ ਦੀਆਂ ਫਿਲਮਾਂ ਜਿਵੇਂ ‘ਦੋ ਆਂਖੇਂ ਬਾਰਹ ਹਾਥ’ (1957), ‘ਨਵਰੰਗ’ (1959), ‘ਝਨਕ ਝਨਕ ਪਾਇਲ ਬਾਜੇ’ (1955) ਅਤੇ ‘ਪਿੰਜਰਾ’ (1972) ਵਿੱਚ ਮੁੱਖ ਅਦਾਕਾਰਾ ਵਜੋਂ ਨਜ਼ਰ ਆਈ। ਵੀ ਸ਼ਾਂਤਾਰਾਮ ਦੇ ਦੂਜੇ ਵਿਆਹ ਤੋਂ ਉਨ੍ਹਾਂ ਦੇ ਬੇਟੇ ਕਿਰਨ ਸ਼ਾਂਤਾਰਾਮ ਨੇ ਦੱਸਿਆ ਕਿ ਸੰਧਿਆ ਸ਼ਾਂਤਾਰਾਮ ਨੇ ਸ਼ੁੱਕਰਵਾਰ ਰਾਤ ਨੂੰ ਆਖਰੀ ਸਾਹ ਲਿਆ। ਉਨ੍ਹਾਂ ਦੱਸਿਆ, “ਉਹ ਕੱਲ੍ਹ ਰਾਤ 10 ਵਜੇ ਰਾਜਕਮਲ ਸਟੂਡੀਓਜ਼ ਵਿੱਚ ਚੱਲ ਵਸੇ, ਜਿੱਥੇ ਉਹ ਰਹਿ ਰਹੇ ਸਨ। ਉਹ ਪਿਛਲੇ ਚਾਰ-ਪੰਜ ਸਾਲਾਂ ਤੋਂ ਬਿਮਾਰ ਸਨ ਅਤੇ ਹਾਲ ਹੀ ਵਿੱਚ ਉਨ੍ਹਾਂ ਨੂੰ ਬੁਖਾਰ ਤੇ ਖੰਘ ਹੋ ਗਈ ਸੀ।” ਉਨ੍ਹਾਂ ਕਿਹਾ, “ਅਸੀਂ ਅਕਸਰ ਉਨ੍ਹਾਂ ਨੂੰ ਕਹਿੰਦੇ ਸੀ ਕਿ ਉਹ 100 ਸਾਲਾਂ ਤੱਕ ਸਾਡੇ ਨਾਲ ਰਹਿਣਗੇ। ਸਭ ਤੋਂ ਦੁਖਦਾਈ ਗੱਲ ਇਹ ਸੀ ਕਿ ਉਨ੍ਹਾਂ ਦੇ ਆਪਣੇ ਕੋਈ ਬੱਚੇ ਨਹੀਂ ਸਨ, ਪਰ ਉਨ੍ਹਾਂ ਮੈਨੂੰ ਅਤੇ ਮੇਰੀਆਂ ਭੈਣਾਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕੀਤਾ।” ਉਨ੍ਹਾਂ ਦੀਆਂ ਆਖਰੀ ਰਸਮਾਂ ਅੱਜ ਸਵੇਰੇ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ’ਚ ਕੀਤੀਆਂ ਗਈਆਂ। 1950 ਅਤੇ 60 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਸੰਧਿਆ ਸ਼ਾਂਤਾਰਾਮ ਨੇ ਮੁੱਖ ਤੌਰ ’ਤੇ ਹਿੰਦੀ ਤੇ ਮਰਾਠੀ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਦੀਆਂ ਕੁਝ ਹੋਰ ਪ੍ਰਮੁੱਖ ਫਿਲਮਾਂ ਵਿੱਚ ‘ਸਹਿਰਾ’, "ਜਲ ਬਿਨ ਮਛਲੀ ਨ੍ਰਿਤਯ ਬਿਨ ਬਿਜਲੀ" ਅਤੇ "ਅਮਰ ਭੂਪਾਲੀ" ਸ਼ਾਮਲ ਹਨ। -ਪੀਟੀਆਈ
Advertisement
×