ਉੱਤਰਾਖੰਡ: ਮਲਬਾ ਡਿੱਗਣ ਕਾਰਨ ਤਿੰਨ ਘੰਟੇ ਅਵਾਜਾਈ ਬੰਦ ਰਹੀ
ਬੱਧਰੀਨਾਥ, 5 ਜੁਲਾਈ ਚਮੋਲੀ ਜ਼ਿਲ੍ਹੇ ਵਿਚ ਬੱਧਰੀਨਾਥ ਕੌਮੀ ਮਾਰਗ 'ਤੇ ਦੋ ਥਾਵਾਂ ਤੋਂ ਸੜਕ ਧਸਣ ਅਤੇ ਮਲਬਾ ਡਿੱਗਣ ਕਾਰਨ ਸ਼ੁੱਕਰਵਾਰ ਸਵੇਰੇ ਕਈ ਘੰਟਿਆਂ ਲਈ ਆਵਾਜਾਈ ਬੰਦ ਰਹੀ। ਜਿਸ ਕਾਰਨ ਯਾਤਰੀ ਅਤੇ ਸਥਾਨਕ ਲੋਕ ਭਾਨੇਰਪਾਨੀ-ਪਿਪਲਕੋਟੀ ਨਾਗਾ ਪੰਚਾਇਤ ਸੜਕ ਅਤੇ ਅੰਗਥਲਾ ਰੋਡ...
Advertisement
ਬੱਧਰੀਨਾਥ, 5 ਜੁਲਾਈ
ਚਮੋਲੀ ਜ਼ਿਲ੍ਹੇ ਵਿਚ ਬੱਧਰੀਨਾਥ ਕੌਮੀ ਮਾਰਗ 'ਤੇ ਦੋ ਥਾਵਾਂ ਤੋਂ ਸੜਕ ਧਸਣ ਅਤੇ ਮਲਬਾ ਡਿੱਗਣ ਕਾਰਨ ਸ਼ੁੱਕਰਵਾਰ ਸਵੇਰੇ ਕਈ ਘੰਟਿਆਂ ਲਈ ਆਵਾਜਾਈ ਬੰਦ ਰਹੀ। ਜਿਸ ਕਾਰਨ ਯਾਤਰੀ ਅਤੇ ਸਥਾਨਕ ਲੋਕ ਭਾਨੇਰਪਾਨੀ-ਪਿਪਲਕੋਟੀ ਨਾਗਾ ਪੰਚਾਇਤ ਸੜਕ ਅਤੇ ਅੰਗਥਲਾ ਰੋਡ 'ਤੇ ਫਸ ਗਏ।
Advertisement
ਚਮੋਲੀ ਦੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਦੋ ਥਾਵਾਂ 'ਤੇ ਮਲਬਾ ਡਿੱਗਣ ਬਾਰੇ ਸੂਚਨਾ ਪ੍ਰਾਪਤ ਹੋਈ ਜਿਸ ਕਾਰਨ ਜਿਸ ਕਾਰਨ ਬੱਧਰੀਨਾਥ ਕੌਮੀ ਮਾਰਗ 'ਤੇ ਜਾਮ ਲੱਗ ਗਿਆ। ਉਨ੍ਹਾਂ ਦੱਸਿਆ ਕਿ ਤਿੰਨ ਘੰਟੇ ਚੱਲੀ ਮਲਬਾ ਹਟਾਉਣ ਦੀ ਮੁਹਿੰਮ ਤੋਂ ਬਾਅਦ ਆਵਾਜਾਈ ਬਹਾਲ ਹੋ ਸਕੀ। ਭਾਰਤੀ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਸਮੇਤ ਹੋਰ ਰਾਜਾਂ ਵਿੱਚ ਬੇਹੱਦ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਉੱਤਰਾਖੰਡ ਵਿੱਚ 3 ਜੁਲਾਈ ਤੋਂ 6 ਜੁਲਾਈ ਤੱਕ ਭਾਰੀ ਮੀਂਹ ਦੀ ਸੰਭਾਵਨਾ ਬਾਰੇ ਦੱਸਿਆ ਹੈ।- ਏਐੱਨਆਈ
Advertisement
×