ਗੋਪੇਸ਼ਵਰ, 2 ਜੁਲਾਈਅਲਕਨੰਦਾ ਨਦੀ ਦੇ ਕਿਨਾਰੇ ਚੱਲ ਰਹੇ ਖੁਦਾਈ ਦੇ ਕੰਮ ਦੌਰਾਨ ਬ੍ਰਹਮਕਪਾਲ ਦੇ ਪਾਣੀ ਵਿੱਚ ਸਮਾਉਣ ਅਤੇ ਤਪਤਕੁੰਡ ਦੀ ਸੀਮਾ ਤੱਕ ਪਾਣੀ ਦੇ ਪਹੁੰਚਣ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ। ਸੋਮਵਾਰ ਸ਼ਾਮ 4 ਵਜੇ ਤੋਂ ਲੈ ਕੇ ਦੇਰ ਸ਼ਾਮ ਤੱਕ ਨਦੀ ਵਿਚ ਉਛਾਲ ਰਿਹਾ। ਚਸ਼ਮਦੀਦ ਸ਼ਰਧਾਲੂਆਂ ਨੇ ਦੱਸਿਆ ਕਿ ਨਦੀ ਦੇ ਤੇਜ਼ ਵਹਾਅ ਕਾਰਨ ਮੌਜੂਦ ਲੋਕ ਸਹਿਮ ਗਏ ਸਨ। ਮੰਦਰ ਦੇ ਪੁਜਰੀਆਂ ਨੇ ਕਿਹਾ ਕਿ ਨਦੀ ਦੇ ਵਹਾਅ ਵਿਚ ਅਚਾਨਕ ਆਈ ਤੇਜ਼ੀ ਖੁਦਾਈ ਕਾਰਨ ਜਮ੍ਹਾਂ ਕਿਨਾਰਿਆਂ ਦਾ ਮਲਬਾ ਵਹਾਅ ਕੇ ਲੈ ਗਈ।ਉਧਰ ਤੀਰਥ ਪੁਰੋਹਿਤ ਸੰਘ ਦੇ ਪ੍ਰਧਾਨ ਪਰਵੀਨ ਧਿਆਨੀ ਨੇ ਇਸ ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਬਧਰੀਨਾਥ ਮੰਦਰ ਵਿਖੇ ਮਾਸਟਰ ਪਲਾਨ ਦੇ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਸੰਭਾਵਿਤ ਖ਼ਤਰੇ ਬਾਰੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਹੈ, ਪਰ ਇਸ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਲਕਨੰਦਾ ਦਾ ਪਾਣੀ ਬਦਰੀਨਾਥ ਮੰਦਰ ਤੋਂ ਕੁਝ ਮੀਟਰ ਹੇਠਾਂ ਬ੍ਰਹਮਕਪਾਲ ਅਤੇ ਤਪਤਕੁੰਡ ਤੱਕ ਪਹੁੰਚਣਾ ਖ਼ਤਰੇ ਦਾ ਸੰਕੇਤ ਦਿੰਦਾ ਹੈ। ਚਮੋਲੀ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦ ਕਿਸ਼ੋਰ ਜੋਸ਼ੀ ਨੇ ਦੱਸਿਆ ਕਿ ਨਦੀ ਦੇ ਵਧਦੇ ਪਾਣੀ ਦੇ ਪੱਧਰ ਨੂੰ ਲੈ ਕੇ ਸੋਮਵਾਰ ਸ਼ਾਮ ਨੂੰ ਅਲਰਟ ਜਾਰੀ ਕੀਤਾ ਗਿਆ ਸੀ, ਪਰ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। —ਪੀਟੀਆਈ