DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉੱਤਰਾਖੰਡ: ਨਮਾਮੀ ਗੰਗੇ ਪ੍ਰਾਜੈਕਟ ਸਾਈਟ ’ਤੇ ਕਰੰਟ ਲੱਗਣ ਕਾਰਨ 15 ਹਲਾਕ

* ਮ੍ਰਿਤਕਾਂ ਵਿੱਚ ਹੋਮ ਗਾਰਡ ਦੇ ਤਿੰਨ ਜਵਾਨ ਤੇ ਇਕ ਪੁਲੀਸ ਮੁਲਾਜ਼ਮ ਵੀ ਸ਼ਾਮਲ * ਮੁੱਖ ਮੰਤਰੀ ਧਾਮੀ ਵੱਲੋਂ ਮੈਜਿਸਟਰੇਟੀ ਜਾਂਚ ਦੇ ਹੁਕਮ ਚਮੋਲੀ (ਉੱਤਰਾਖੰਡ), 19 ਜੁਲਾਈ ਇਥੇ ਚਮੋਲੀ ਜ਼ਿਲ੍ਹੇ ਵਿੱਚ ਅਲਕਨੰਦਾ ਨਦੀ ਕੰਢੇ ਚੱਲਦੇ ਨਮਾਮੀ ਗੰਗੇ ਪ੍ਰਾਜੈਕਟ ਸਾਈਟ ’ਤੇ...
  • fb
  • twitter
  • whatsapp
  • whatsapp
featured-img featured-img
ਹਾਦਸੇ ’ਚ ਜ਼ਖ਼ਮੀ ਵਿਅਕਤੀ ਨੂੰ ਰਿਸ਼ੀਕੇਸ਼ ਦੇ ਏਮਸ ਹਸਪਤਾਲ ਲਿਜਾਂਦੇ ਹੋਏ ਬਚਾਅ ਕਰਮੀ। -ਫੋਟੋ: ਪੀਟੀਆਈ
Advertisement

* ਮ੍ਰਿਤਕਾਂ ਵਿੱਚ ਹੋਮ ਗਾਰਡ ਦੇ ਤਿੰਨ ਜਵਾਨ ਤੇ ਇਕ ਪੁਲੀਸ ਮੁਲਾਜ਼ਮ ਵੀ ਸ਼ਾਮਲ

* ਮੁੱਖ ਮੰਤਰੀ ਧਾਮੀ ਵੱਲੋਂ ਮੈਜਿਸਟਰੇਟੀ ਜਾਂਚ ਦੇ ਹੁਕਮ

ਚਮੋਲੀ (ਉੱਤਰਾਖੰਡ), 19 ਜੁਲਾਈ

ਇਥੇ ਚਮੋਲੀ ਜ਼ਿਲ੍ਹੇ ਵਿੱਚ ਅਲਕਨੰਦਾ ਨਦੀ ਕੰਢੇ ਚੱਲਦੇ ਨਮਾਮੀ ਗੰਗੇ ਪ੍ਰਾਜੈਕਟ ਸਾਈਟ ’ਤੇ ਬਿਜਲੀ ਵਾਲੇ ਟਰਾਂਸਫਾਰਮਰ ਨਾਲ ਵਾਪਰੇ ਹਾਦਸੇ ਵਿੱਚ ਕਰੰਟ ਲੱਗਣ ਕਰਕੇ 15 ਲੋਕਾਂ ਦੀ ਮੌਤ ਤੇ ਕੋਈ ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਹੋਮ ਗਾਰਡ ਦੇ ਤਿੰਨ ਜਵਾਨ ਤੇ ਇਕ ਪੁਲੀਸ ਮੁਲਾਜ਼ਮ ਵੀ ਸ਼ਾਮਲ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਚਮੋਲੀ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਐੱਨ.ਕੇ.ਜੋਸ਼ੀ ਨੇ ਕਿਹਾ ਕਿ ਪੁਲੀਸ ਮੰਗਲਵਾਰ ਦੇਰ ਰਾਤ ਪ੍ਰਾਜੈਕਟ ਸਾਈਟ ’ਤੇ ਕੰਮ ਕਰ ਰਹੇ ੲਿਕ ਵਿਅਕਤੀ ਨੂੰ ਕਰੰਟ ਲੱਗਣ ਨਾਲ ਸਬੰਧਤ ਕੇਸ ਵਿੱਚ ਰਿਪੋਰਟ ਤਿਆਰ ਕਰਨ ਲਈ ਮੌਕੇ ’ਤੇ ਗਈ ਸੀ। ਇਸ ਦੌਰਾਨ ਉਸੇ ਥਾਂ ’ਤੇ ਪੁਲੀਸ ਮੁਲਾਜ਼ਮਾਂ ਤੇ ਉਥੇ ਜੁੜੇ ਲੋਕਾਂ ਵਿਚੋਂ ਕੁਝ ਨੂੰ ਕਰੰਟ ਦਾ ਜ਼ੋਰਦਾਰ ਝਟਕਾ ਲੱਗਾ। ਹਾਦਸੇ ਦੇ ਕੁਝ ਜ਼ਖ਼ਮੀਆਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਏਮਸ ਰਿਸ਼ੀਕੇਸ਼ ਲਿਜਾਇਆ ਗਿਆ। -ਪੀਟੀਆਈ

Advertisement

Advertisement
×