ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਉੱਤਰ ਪ੍ਰਦੇਸ਼: ਪਤਨੀ ਦਾ ਵਿਆਹ ‘ਪ੍ਰੇਮੀ’ ਨਾਲ ਕਰਵਾਇਆ

ਗੌਂਡਾ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿੱਚ ਵਿਅਕਤੀ ਨੇ ਆਪਣੀ ਪਤਨੀ ਦਾ ਵਿਆਹ ਸਥਾਨਕ ਮੰਦਰ ’ਚ ਕਿਸੇ ਹੋਰ ਨਾਲ ਕਰਵਾ ਦਿੱਤਾ। ਸਥਾਨਕ ਲੋਕਾਂ ਅਨੁਸਾਰ ਹਰੀਸ਼ਚੰਦਰ (42) ਨੇ ਆਪਣੀ ਪਤਨੀ ਕਰਿਸ਼ਮਾ (36) ਨੂੰ ਸ਼ਿਵਰਾਜ ਚੌਹਾਨ ਨਾਲ ਫੜ ਲਿਆ ਸੀ।...
Advertisement

ਗੌਂਡਾ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿੱਚ ਵਿਅਕਤੀ ਨੇ ਆਪਣੀ ਪਤਨੀ ਦਾ ਵਿਆਹ ਸਥਾਨਕ ਮੰਦਰ ’ਚ ਕਿਸੇ ਹੋਰ ਨਾਲ ਕਰਵਾ ਦਿੱਤਾ। ਸਥਾਨਕ ਲੋਕਾਂ ਅਨੁਸਾਰ ਹਰੀਸ਼ਚੰਦਰ (42) ਨੇ ਆਪਣੀ ਪਤਨੀ ਕਰਿਸ਼ਮਾ (36) ਨੂੰ ਸ਼ਿਵਰਾਜ ਚੌਹਾਨ ਨਾਲ ਫੜ ਲਿਆ ਸੀ। ਇਸ ਮਗਰੋਂ ਭਾਈਚਾਰਕ ਮੀਟਿੰਗ ਹੋਈ ਪਰ ਕੋਈ ਹੱਲ ਨਾ ਨਿਕਲਿਆ। ਵੀਰਵਾਰ ਸ਼ਾਮ ਨੂੰ ਹਰੀਸ਼ਚੰਦਰ, ਕਰਿਸ਼ਮਾ ਨੂੰ ਮੰਦਰ ਲੈ ਗਿਆ ਅਤੇ ਉਸ ਦੇ ਵਾਲਾਂ ਤੋਂ ਸਿੰਧੂਰ ਸਾਫ਼ ਕਰਕੇ ਪੁਜਾਰੀ ਦੀ ਮੌਜੂਦਗੀ ਵਿੱਚ ਜੈਮਾਲਾ ਪਵਾ ਕੇ ਸ਼ਿਵਰਾਜ ਨਾਲ ਉਸ ਦਾ ਵਿਆਹ ਕਰਵਾ ਦਿੱਤਾ। ਕਰਿਸ਼ਮਾ ਨੇ ਕਿਹਾ ਕਿ ਇਹ ਸਭ ਉਸ ਨਾਲ ਜ਼ਬਰਦਸਤੀ ਕੀਤਾ ਗਿਆ। ਕਰਿਸ਼ਮਾ ਨੇ ਕਿਹਾ ਕਿ ਉਸ ਦਾ ਆਪਣੇ ਪਤੀ ਨਾਲ ਝਗੜਾ ਸੀ ਪਰ ਉਸ ਦਾ ਸ਼ਿਵਰਾਜ ਨਾਲ ਕੋਈ ਪ੍ਰੇਮ ਸਬੰਧ ਨਹੀਂ ਹੈ। ਜਾਣਕਾਰੀ ਅਨੁਸਾਰ ਹਰੀਸ਼ਚੰਦਰ ਤੇ ਕਰਿਸ਼ਮਾ ਦੇ ਵਿਆਹ ਨੂੰ 15 ਸਾਲ ਹੋ ਗਏ ਸਨ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਸਨ। -ਪੀਟੀਆਈ

Advertisement
Advertisement